06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 05-05-2026
ਬਟਾਲਾ, 4 ਮਈ (ਸਤਿੰਦਰ ਸਿੰੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਵਿਚ ਵਿਲੱਖਣ ਤੇ ਯਾਦਗਾਰੀ ਸਾਹਿਤਕ ਸਮਾਗਮ ਵਿਚ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਦੇ ਉੱਘੇ ਕਵੀ ਗੁਰਭਜਨ ਗਿੱਲ ਦੇ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਦੇ ਦੂਜੇ ਐਡੀਸਨ ਦਾ ਪਿ੍ੰਸੀਪਲ ਸਵਰਨ ਸਿੰਘ ਵਿਰਕ, ਡਾ. ਨਰੇਸ਼ ਕੁਮਾਰ ਪ੍ਰੋਫੈਸਰ ਤੇ ਮੁਖੀ ਪੰਜਾਬੀ ਤੇ ਡੋਗਰੀ ਵਿਭਾਗ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਧਰਮਸਾਲਾ ਤੇ ਗਗਨਦੀਪ ਸਿੰਘ ਵਿਰਕ (ਇੰਟੈਕ) ਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਤੇ ਲੋਕ ਅਰਪਨ ਕੀਤਾ ਗਿਆ | ਪਿ੍ੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੰਜਾਬੀ ਮਾਝੇ ਦੀ ਧਰਤੀ ਅਤੇ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤਕੋਟ ਤੋਂ ਜੰਮੇ-ਜਾਏ ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਤੇ ਖਾਸ ਕਰਕੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਬੇਮਿਸਾਲ ਕੰਮ ਕੀਤਾ ਹੈ | ਉਨ੍ਹਾਂ ਦੇ ਗੀਤ ਤੇ ਕਵਿਤਾਵਾਂ ਸਾਫ-ਸੁਥਰੇ ਸੁਨੇਹੇ ਨਾਲ ਭਰੀਆਂ ਹੋਈਆਂ ਹਨ | ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ ਧਰਮਸਾਲਾ ਦੇ ਪ੍ਰੋਫੈਸਰ ਤੇ ਮੁਖੀ ਪੰਜਾਬੀ-ਡੋਗਰੀ ਵਿਭਾਗ ਧਰਮਸਾਲਾ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ ਉਨ੍ਹਾਂ ਦੇ ਸਾਫ ਸੁਭਾਅ ਅਤੇ ਅਮੀਰ ਤਬੀਅਤ ਦਾ ਅਕਸ ਹੈ | ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਡਾਇਰੈਕਟਰ ਤੇ ਕਨਵੀਨਰ ਇੰਟੈਕ ਅੰਮਿ੍ਤਸਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਗੁਰਭਜਨ ਗਿੱਲ ਪੰਜਾਬੀ ਦਾ ਸਭ ਤੋਂ ਸਿਰਮੌਰ ਸ਼ਾਇਰ ਹੈ, ਜਿਸ ਦੀ ਕਲਮ ਦੀ ਤਾਕਤ ਲੋਕ ਸਭਾ/ਵਿਧਾਨ ਸਭਾ ਦੀ ਕਾਰਵਾਈ ਤੋਂ ਲੈ ਕੇ ਸਾਹਿਤਕ ਸੱਥਾਂ ਤੱਕ ਸੁਣਾਈ ਦਿੰਦੀ ਹੈ | ਕਿਤਾਬ ਦੇ ਲੋਕ ਅਰਪਣ ਤੋਂ ਬਾਅਦ ਵਿਦਿਆਰਥੀਆਂ ਸਿਮਰਨ ਕੌਰ ਪੰਡੋਰੀ ਅਤੇ ਮੁਸਕਾਨ ਕੌਰ ਨੇ ਕਿਤਾਬ ਦੀਆਂ ਰੁਬਾਈਆਂ ਦਾ ਗਾਇਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵੀ.ਐੱਮ.ਐੱਸ. ਇੰਸਟੀਚਿਊਟ 'ਚ ਯੋਗਾ ਤੇ ਧਿਆਨ ਕੈਂਪ ਅਗਲੀ ਖ਼ਬਰ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਵਲੋਂ ਲੱਡੂ ਵੰਡ ਕੇ ਵਰਕਰਾਂ ਨਾਲ ਕੀਤੀ ਖੁਸ਼ੀ ਸਾਂਝੀ
Ad Position 24