05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਵਲੋਂ ਲੱਡੂ ਵੰਡ ਕੇ ਵਰਕਰਾਂ ਨਾਲ ਕੀਤੀ ਖੁਸ਼ੀ ਸਾਂਝੀ

Ad Position 21
No active advertisement
ਅਜੀਤ ਡੈਸਕ 05-05-2026
ਕਲਾਨੌਰ, 4 ਮਈ (ਪੁਰੇਵਾਲ)-ਅੱਜ ਵੱਖ-ਵੱਖ ਸੂਬਿਆਂ ਦੇ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਦੇ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੀਆਂ ਖ਼ਬਰਾਂ ਆਉਣ 'ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਭਾਜਪਾ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਵਲੋਂ ਵਰਕਰਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਹਲਕਾ ਇੰਚਾਰਜ਼ ਕਾਹਲੋਂ ਵਲੋਂ ਵੱਖ -ਵੱਖ ਪਿੰਡਾਂ 'ਚ ਜਾ ਕੇ ਆਪਣੇ ਸਮਰਥਕਾਂ ਤੇ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਨ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਵਲੋਂ ਵੀ ਭਾਜਪਾ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਭਾਜਪਾ ਦੀਆਂ ਸਰਕਾਰਾਂ ਬਣਨ ਜਾ ਰਹੀਆਂ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਪਾਰਟੀ ਆਗੂਆਂ ਦੇ ਪਿਆਰ ਦਾ ਪ੍ਰਤੀਕ ਹੈ | ਇਸ ਮੌਕੇ ਲਵਪ੍ਰੀਤ ਸਿੰਘ, ਅਰਵਿੰਦਰ ਸਿੰਘ, ਅਜੀਤ ਮਸੀਹ, ਬਲਵਿੰਦਰ ਸਿੰਘ, ਹਰਦੀਪ ਸਿੰਘ, ਜਗਤ ਸਿੰਘ, ਲਖਵਿੰਦਰ ਸਿੰਘ, ਮੰਗਲ ਸਿੰਘ, ਪਰਮਿੰਦਰ ਸਿੰਘ, ਮੰਗਾ ਮਸੀਹ, ਹੀਰਾ ਸਿੰਘ, ਨਿਸ਼ਾਨ ਸਿੰਘ, ਬਲਕਾਰ ਸਿੰਘ, ਬਲਦੇਵ ਸਿੰਘ, ਹਰਭਜਨ ਸਿੰਘ, ਹੀਰਾ ਲਾਲ, ਗਿਆਨ ਸਿੰਘ, ਕੁਲਜੀਤ ਸਿੰਘ ਸਮੇਤ ਹੋਰਨਾਂ ਭਾਜਪਾ ਨੁਮਾਇੰਦਿਆਂ ਵਲੋਂ ਵੀ ਭਾਜਪਾ ਦੀ ਜਿੱਤ 'ਤੇ ਖੁਸ਼ੀ ਮਨਾਈ ਗਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਲੋਕ ਅਰਪਣ ਅਗਲੀ ਖ਼ਬਰ ਬੇਅਦਬੀਆਂ ਕਾਨੂੰਨ ਦੇ ਸ਼ੁਕਰਾਨੇ ਵਜੋਂ ਗ੍ਰਾਮ ਪੰਚਾਇਤ ਕਲੀਚਪੁਰ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Ad Position 24