ਬਟਾਲਾ, 5 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐਸ.ਈ.) ਵਿਖੇ ਸਕੂਲ ਦੇ ਈਕੋ ਕਲੱਬ ਵਲੋਂ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਬਦਲਾਅ ਮੰਤਰਾਲਾ ਦੇ ਪ੍ਰੋਗਰਾਮ ਅਧੀਨ ਰਾਸ਼ਟਰੀ ਚਿੱਤਰ ਕਲਾ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਦਾ ਵਿਸ਼ਾ ਜਲਵਾਯੂ ਸੰਬੰਧੀ ਉਪਰਾਲੇ ਛੋਟਾ ਕਦਮ ਵੱਡਾ ਬਦਲਾਅ ਸੰਬੰਧੀ ਵਿਦਿਆਰਥੀਆਂ ਵਲੋਂ ਚਿੱਤਰ ਕਲਾ ਰਾਹੀਂ ਆਪਣੇ ਵਿਚਾਰ ਪ੍ਰਦਰਸ਼ਿਤ ਕੀਤੇ | ਮੁਕਾਬਲੇ 'ਚ ਮਹਿਕਪ੍ਰੀਤ ਕੌਰ ਕਲਾਸ ਅੱਠਵੀਂ ਨੇ ਪਹਿਲਾ, ਮਹਿਕਦੀਪ ਕੌਰ ਕਲਾਸ ਅੱਠਵੀਂ ਨੇ ਦੂਸਰਾ ਤੇ ਮਨਰੋਜ ਕੌਰ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ 'ਚ ਵਧੀਆ ਪੇਟਿੰਗ ਮਹਿਕਪ੍ਰੀਤ ਕੌਰ ਦੀ ਰਹੀ, ਜਿਸ ਨੂੰ ਕੌਮੀ ਮੁਕਾਬਲੇ ਲਈ ਕੇਂਦਰੀ ਮੰਤਰਾਲਾ ਨਵੀਂ ਦਿੱਲੀ ਭੇਜਿਆ ਗਿਆ | ਡਾਇਰੈਕਟਰ-ਪਿ੍ੰਸੀਪਲ ਜਸਬਿੰਦਰ ਕੌਰ ਵਲੋਂ ਇਸ ਮੁਕਾਬਲੇ ਦਾ ਬਾਖੂਬੀ ਪ੍ਰਬੰਧ ਕੀਤਾ ਗਿਆ | ਚੇਅਰਮੈਨ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਦੀ ਚਿੱਤਰ ਕਲਾ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂਆਂ ਨੂੰ ਮੈਰਿਟ ਸਰਟੀਫਿਕੇਟ ਪ੍ਰਧਾਨ ਕੀਤੇ | ਇਸ ਮੌਕੇ 'ਤੇ ਈਕੋ ਕਲੱਬ ਦੇ ਸਰਪ੍ਰਸਤ ਵਿਸ਼ਾਲਪ੍ਰੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ |