ਬਟਾਲਾ, 5 ਮਈ (ਸਤਿੰਦਰ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ, ਟਰਾਂਸਕੋ) ਕੇਸਰੀ ਝੰਡਾ, ਚਾਹਲ, ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਵਫ਼ਦ ਵਲੋਂ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਦੀ ਐਸ.ਐਸ.ਏ. ਤੋਂ ਜੇ.ਈ. ਦੀ ਤਰੱਕੀ ਹੋਣ 'ਤੇ ਸਨਮਾਨਿਤ ਕੀਤਾ ਗਿਆ | ਤਰੱਕੀ ਹੋਣ ਉਪਰੰਤ ਹਰਜਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਐਸ.ਡੀ.ਓ. ਜਗਦੀਸ਼ ਸਿੰਘ, ਬਾਰਡਰ ਜ਼ੋਨ ਅੰਮਿ੍ਤਸਰ ਦੇ ਪ੍ਰਧਾਨ ਜਸਪ੍ਰੀਤ ਸਿੰਘ, ਪੀ ਐਂਡ ਐਮ ਸਰਕਲ ਅੰਮਿ੍ਤਸਰ ਦੇ ਪ੍ਰਧਾਨ ਪ੍ਰਭਜੋਤ ਸਿੰਘ, ਵਧੀਕ ਐਸ.ਡੀ.ਓ. ਬਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ ਜੇ.ਈ. ਸਬ ਸਟੇਸ਼ਨ, ਰਜੇਸ਼ ਕੁਮਾਰ ਪ੍ਰਧਾਨ ਦਿਹਾਤੀ ਮੰਡਲ ਬਟਾਲਾ, ਹਰਮੀਤ ਸਿੰਘ, ਚੰਦਰ ਮੋਹਨ ਮਹਾਜਨ ਜੇ.ਈ., ਬਲਦੇਵ ਰਾਜ ਜੇ.ਈ. ਡੇਰਾ ਬਾਬਾ ਨਾਨਕ ਸ਼ਾਮਿਲ ਸਨ |