13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬ 'ਚ ਵੱਧ ਰਿਹਾ ਝੁੱਗੀ ਝੌਂਪੜੀ ਤੇ ਨਾਜਾਇਜ਼ ਕਬਜ਼ਿਆਂ ਦਾ ਸਿਲਸਿਲਾ ਖ਼ਤਰੇ ਦੀ ਘੰਟੀ- ਭਾਈ ਵੱਸਣ ਸਿੰਘ ਜਫ਼ਰਵਾਲ <br/>

Ad Position 21
No active advertisement
ਅਜੀਤ ਡੈਸਕ 06-05-2026
ਧਾਰੀਵਾਲ, 5 ਮਈ (ਸਵਰਨ ਸਿੰਘ)-ਪੰਜਾਬ ਅੰਦਰ ਦਿਨ ਪ੍ਰਤੀ ਦਿਨ ਵਧ ਰਿਹਾ ਝੁੱਗੀਆਂ-ਝੌਪੜੀਆਂ ਦਾ ਦਾਇਰਾ ਪੰਜਾਬ ਦੇ ਮੂਲ ਨਿਵਾਸੀਆਂ ਦੇ ਭਵਿੱਖ ਲਈ ਵੱਡਾ ਖਤਰਾ ਸਾਬਤ ਹੋ ਸਕਦਾ ਹੈ | ਇਸ ਸਬੰਧ 'ਚ ਕੌਮੀ ਪੰਥਕ ਆਗੂ ਭਾਈ ਵੱਸਣ ਸਿੰਘ ਜਫ਼ਰਵਾਲ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਕੋਈ ਸਮਾਂ ਸੀ ਕਿ ਧਾਰੀਵਾਲ ਨਹਿਰ ਦੇ ਕਿਨਾਰੇ ਤੇ ਰੇਲਵੇ ਸਟੇਸ਼ਨ ਆਦਿ ਦੇ ਨੇੜੇ ਮਹਿਕਮਿਆਂ ਵਲੋਂ ਸਾਫ ਸੁਥਰੀ ਥਾਂ ਰੱਖੀ ਹੁੰਦੀ ਸੀ, ਪਰ ਹੁਣ ਹੌਲੀ-ਹੌਲੀ ਪੰਜਾਬ ਤੋਂ ਬਾਹਰੋਂ ਆਏ ਕੁਝ ਲੋਕਾਂ ਨੇ ਝੁੱਗੀਆਂ ਬਣਾ ਕੇ ਇਨ੍ਹਾਂ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਵੱਡੇ ਪੱਧਰ 'ਤੇ ਝੁੱਗੀ-ਝੌਂਪੜੀ ਕਾਲੋਨੀਆਂ ਬਣਾ ਰੱਖੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅਜਿਹਾ ਨਾ ਕੇਵਲ ਧਾਰੀਵਾਲ ਹੀ ਸ਼ਹਿਰ, ਬਲਕਿ ਸਮੁੱਚੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਅੰਦਰ ਅਜਿਹਾ ਆਮ ਹੀ ਦੇਖਣ ਨੂੰ ਮਿਲਦਾ ਹੈ, ਪਰ ਪ੍ਰਸ਼ਾਸਨ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ | ਭਾਈ ਵੱਸਣ ਸਿੰਘ ਜਫਰਵਾਲ ਨੇ ਕਿਹਾ ਕਿ ਜੇਕਰ ਕੋਈ ਪੰਜਾਬੀ ਥੋੜੀ ਜਿਹੀ ਜਗ੍ਹਾ 'ਤੇ ਕੋਈ ਛੋਟਾ-ਮੋਟਾ ਕਾਰੋਬਾਰ ਖੋਲਣ ਲਈ ਕੋਈ ਖੋਖਾ ਆਦਿ ਪਾਉਣ ਦੀ ਕੋਸ਼ਿਸ ਕਰਦਾ ਹੈ ਤਾਂ ਤੁਰੰਤ ਨਹਿਰੀ ਤੇ ਜੰਗਲਾਤ ਵਿਭਾਗ ਹਰਕਤ ਵਿਚ ਆ ਜਾਂਦੇ ਹਨ, ਪਰ ਹੋਰਨਾਂ ਰਾਜਾਂ ਅਤੇ ਅੰਦਰਖਾਤੇ ਹੋਰਨਾਂ ਦੇਸ਼ਾਂ ਤੋਂ ਵੀ ਹੋ ਸਕਦੇ ਹਨ | ਆਏ ਇਨ੍ਹਾਂ ਨਾਜ਼ਾਇਜ਼ ਕਬਜ਼ਾਧਾਰੀ ਝੁੱਗੀਆਂ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ | ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਉਕਤ ਮਹਿਕਮੇ ਤੇ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਹੀ ਇਹ ਕਬਜ਼ੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕੁਝ ਸੂਤਰਾਂ ਤੋਂ ਪਤਾ ਲੱਗਾ ਕਿ ਮਹੀਨਾ ਸਿਸਟਮ ਵੀ ਚਲਦਾ ਹੈ, ਜਿਸ ਕਰਕੇ ਨਹਿਰਾਂ ਕਿਨਾਰਿਆਂ ਤੇ ਜੰਗਲਾਤ ਦੀਆਂ ਅਜਿਹੀਆਂ ਖਾਲੀ ਪਈਆਂ ਥਾਵਾਂ 'ਤੇ ਕਬਜ਼ੇ ਕਰਵਾਏ ਜਾ ਰਹੇ ਹਨ, ਜਿਸ ਦਾ ਪੰਜਾਬ ਸਰਕਾਰ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਕਿਨਾਰਿਆਂ, ਜੰਗਲਾਤ ਦੀਆਂ ਥਾਵਾਂ ਤੇ ਰੇਲਵੇ ਆਦਿ ਦੇ ਆਸ-ਪਾਸ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ ਤੇ ਪੰਜਾਬ ਸਰਕਾਰ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕੇਰਲਾ 'ਚ ਕਾਂਗਰਸ ਦੀ ਇਤਿਹਾਸਕ ਜਿੱਤ 'ਤੇ ਵਰਕਰਾਂ ਨੂੰ ਵਧਾਈ-ਅਮਨਦੀਪ ਜੈਂਤੀਪੁਰ <br/> ਅਗਲੀ ਖ਼ਬਰ ਸਾਬਕਾ ਸਰਪੰਚ ਤੇ ਚੇਅਰਮੈਨ ਗੁਰਦਿਆਲ ਸਿੰਘ ਨੂੰ ਵੱਖ-ਵੱਖ ਸਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24