ਘਰੋਟਾ, 6 ਮਈ (ਸੰਜੀਵ ਗੁਪਤਾ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲੇ ਵਿਚ ਖੋ-ਖੋ ਟਰਾਇਲ ਮੁਕਾਬਲੇ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ | ਇਸ ਮੌਕੇ ਪੰਜਾਬ-2 ਦੇ 6 ਜਵਾਹਰ ਨਵੋਦਿਆ ਵਿਦਿਆਲੇ ਨਵਾਂਸ਼ਹਿਰ, ਅੰਮਿ੍ਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲੇ ਪਠਾਨਕੋਟ ਦੇ 111 ਖਿਡਾਰੀਆਂ ਨੇ ਭਾਗ ਲਿਆ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਵਲੋਂ ਝੰਡਾ ਲਹਿਰਾ ਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਤੋਂ ਬਾਅਦ ਵੱਖ-ਵੱਖ ਸਕੂਲਾਂ ਤੋਂ ਆਈਆਂ ਟੀਮਾਂ ਵਲੋਂ ਖੇਡ ਪ੍ਰਤੀਗਿਆ ਲਈ ਗਈ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਤੇ ਉਪ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਪੀ.ਈ.ਟੀ. ਸੁਨੀਤਾ ਮੈਡਮ ਤੇ ਰਵੀ ਕੁਮਾਰ ਦੇ ਨਾਲ ਖੋ-ਖੋ ਟੀਮਾਂ ਦਾ ਨਿਰੀਖਣ ਕੀਤਾ | ਪਿ੍ੰਸੀਪਲ ਵਲੋਂ ਬਾਹਰੋਂ ਆਏ ਸਾਰੇ ਅਧਿਆਪਕਾਂ ਤੇ ਟੀਮਾਂ ਦਾ ਸਨਮਾਨ ਕੀਤਾ ਤੇ ਖਿਡਾਰੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪੇ੍ਰਰਨਾ ਦਿੱਤੀ | ਕੋਚ ਵਲੋਂ ਟਾਸ ਕਰਵਾਇਆ ਗਿਆ ਤੇ ਜਿੱਤਣ ਵਾਲੀ ਟੀਮ ਨੂੰ ਪਹਿਲਾ ਮੌਕਾ ਦਿੱਤਾ ਗਿਆ | ਸਭ ਤੋਂ ਪਹਿਲਾਂ ਅੰਡਰ-19 ਲੜਕੀਆਂ ਦੇ ਟਰਾਇਲ ਕਰਵਾਏ ਗਏ, ਜਿਸ ਤੋਂ ਬਾਅਦ ਅੰਡਰ-19 ਲੜਕਿਆਂ ਦੇ ਟਰਾਇਲ ਸ਼ੁਰੂ ਹੋਏ | ਮੰਚ ਸੰਚਾਲਨ ਪੀ.ਜੀ.ਟੀ. ਹਿੰਦੀ ਸ਼ਿਆਮ ਸੁੰਦਰ ਵਲੋਂ ਕੀਤਾ ਗਿਆ | ਸਕੂਲ ਵਲੋਂ ਸਾਰੇ ਮਹਿਮਾਨਾਂ ਲਈ ਜਲਪਾਨ ਦੀ ਵਿਵਸਥਾ ਵੀ ਕੀਤੀ ਗਈ | ਅੰਤ 'ਚ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਤਰ੍ਹਾਂ ਖੋ-ਖੋ ਟਰਾਇਲ ਮੁਕਾਬਲੇ ਦਾ ਸਫਲ ਆਰੰਭ ਹੋਇਆ |