ਧਾਰੀਵਾਲ, 9 ਮਈ (ਸਵਰਨ ਸਿੰਘ)-ਧਾਰੀਵਾਲ ਪੁਲਿਸ ਵਲੋਂ ਜੂਆ ਖੇਡ ਰਹੇ ਵਿਅਕਤੀਆਂ 'ਤੇ ਛਾਪਾ ਮਾਰ ਕੇ 9 ਵਿਅਕਤੀਆਂ ਨੂੰ ਕਾਬੂ ਕਰ ਲਿਆ | ਇਸ ਸਬੰਧ ਵਿਚ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਐਸ.ਐਸ.ਪੀ. ਗੁਰਦਾਸਪੁਰ ਸ੍ਰੀ ਅਦੱਤਿਆ ਦੇ ਨਿਰਦੇਸ਼ਾ ਤੇ ਗੈਰ ਸਮਾਜਿਕ ਤੱਤਾਂ ਨੂੰ ਨਕੇਲ ਪਾਉਣ ਲਈ ਐਸ.ਐਚ.ਓ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਏ.ਐਸ.ਆਈ. ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ, ਜਿਸ ਵਿਚ ਏ.ਐਸ.ਆਈ. ਸੁਰਜੀਤ ਸਿੰਘ, ਏ.ਐਸ.ਆਈ. ਹਰਭਜਨ ਚੰਦ, ਏ.ਐਸ.ਆਈ. ਗੁਰਮੇਜ ਸਿੰਘ ਅਤੇ ਹੋਰ ਕਰਮਚਾਰੀ ਬੱਸ ਸਟੈਂਡ ਧਾਰੀਵਾਲ, ਮਾਡਲ ਟਾਊਨ ਅਤੇ ਪਿੰਡ ਅਹਿਮਦਾਬਾਦ ਵੱਲ ਗਸ਼ਤ ਕਰ ਰਹੇ ਸਨ, ਜਿਸ 'ਤੇ ਇਕ ਗੁਪਤ ਸੂਚਨਾ ਮਿਲੀ ਕਿ ਸੌਰਵ ਉਰਫ ਸਰਕਾਰੀ ਵਾਸੀ ਫੱਤੇਨੰਗਲ ਭੋਲੇ-ਭਾਲੇ ਲੋਕਾਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਪੀਰ ਬਾਬੇ ਦੀ ਜਗ੍ਹਾ ਨੇੜੇ ਤਾਸ਼ ਦੇ ਪੱਤਿਆਂ ਨਾਲ ਜੂਆ ਖਿਡਾ ਰਿਹਾ ਹੈ, ਜਿਸ 'ਤੇ ਪੁਲਿਸ ਨੇ ਤੁਰੰਤ ਛਾਪਾ ਮਾਰ ਕੇ ਕਮਾਲਾ ਭੱਟੀ ਵਾਸੀ ਬਟਾਲਾ, ਜ਼ੋਨ ਵਾਸੀ ਪਿੰਡ ਲੰਗਾਹ, ਰਾਜਨ ਭੱਟੀ ਵਾਸੀ ਬਟਾਲਾ, ਮੰਨੀ ਸ਼ਰਮਾ ਵਾਸੀ ਬਟਾਲਾ, ਰਵੀ ਕੁਮਾਰ ਵਾਸੀ ਧਾਰੀਵਾਲ, ਰਜਤ ਵਾਸੀ ਧਾਰੀਵਾਲ, ਅਦਿੱਤਿਆ ਮਹਾਜਨ ਧਾਰੀਵਾਲ, ਲੱਕੀ ਵਾਸੀ ਬੇਦੀ ਕਾਲੋਨੀ ਧਾਰੀਵਾਲ ਅਤੇ ਰਜੇਸ਼ ਕੁਮਾਰ ਵਾਸੀ ਮਾਡਲ ਟਾਉਨ ਧਾਰੀਵਾਲ ਨੂੰ ਜੂਆ ਖੇਡਦੇ ਕਾਬੂ ਕਰ ਲਿਆ ਅਤੇ ਸੌਰਵ ਸ਼ਰਮਾ ਮੌਕੇ ਤੋਂ ਫਰਾਰ ਹੋ ਗਿਆ, ਜਿਨ੍ਹਾਂ ਕੋਲੋਂ ਲਗਪਗ 2 ਲੱਖ 37 ਹਜ਼ਾਰ ਰੂਪਏ ਬਰਾਮਦ ਕੀਤੇ | ਇਸ ਤੋਂ ਇਲਾਵਾ ਦੋ ਪਹੀਆ ਵਾਹਨ 5 ਅਤੇ ਇਕ ਕਾਰ ਵੀ ਪੁਲਿਸ ਨੇ ਮੌਕੇ ਤੋਂ ਕਬਜ਼ੇ ਵਿਚ ਲੈ ਕੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ |