27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗੋਲਡਨ ਪਬਲਿਕ ਸਕੂਲ ਦੇਹੜ 'ਚ 'ਮਾਂ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਕੋਟਲੀ ਸੂਰਤ ਮੱਲ੍ਹੀ, 9 ਮਈ (ਕੁਲਦੀਪ ਸਿੰਘ ਨਾਗਰਾ)-ਗੋਲਡਨ ਪਬਲਿਕ ਸਕੂਲ ਦੇਹੜ 'ਚ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਸੰਨੀ ਬਡਿਆਲ ਨੇ ਦੱਸਿਆ ਕਿ ਮਮਤਾ ਦੀ ਮੂਰਤ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਪੇਂਟਿੰਗ ਤੇ ਚਾਰਟ ਬਣਾ ਕੇ ਮਾਂ ਦੇ ਪਿਆਰ ਤੇ ਸਨੇਹ ਨੂੰ ਉਜਾਗਰ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮਾਂ ਇਕ ਪਾਕ ਪਵਿੱਤਰ ਸ਼ਬਦ ਹੈ, ਜਿਸ 'ਚ ਦੁਨੀਆ ਸਮੋਈ ਹੋਈ ਹੈ | ਸੰਸਾਰ 'ਚ ਮਾਂ ਸ਼ਬਦ ਹੀ ਇਕ ਅਜਿਹਾ ਸ਼ਬਦ ਹੈ, ਜਿਸ ਨੂੰ ਪ੍ਰਮਾਤਮਾ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ, ਰਿਸ਼ਤਿਆਂ ਦੇ ਤਾਣੇ-ਬਾਣੇ 'ਚ ਸਭ ਤੋਂ ਮਹਾਨ ਰੁਤਬਾ ਮਾਂ ਦਾ ਹੈ | ਮਾਂ ਨੂੰ ਪ੍ਰਮਾਤਮਾ ਨੇ ਹਰ ਗੁਣ ਦੇ ਕੇ ਵੱਡੀਆ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਹੈ | ਮਾਂ ਆਪਣੇ ਹਰ ਦੁੱਖ ਨੂੰ ਅਣਗੌਲਿਆਂ ਕਰ ਕੇ ਆਪਣੇ ਬੱਚੇ ਲਈ ਹਰ ਖੁਸ਼ੀ ਹੱਸਦਿਆਂ ਕੁਰਬਾਨ ਕਰ ਜਾਂਦੀ ਹੈ ਤੇ ਜੇਕਰ ਬੱਚੇ 'ਤੇ ਕੋਈ ਦੁੱਖ ਜਾਂ ਕਸ਼ਟ ਆਉਂਦਾ ਹੈ ਤਾਂ ਉਸ ਦੀ ਬੱਚੇ ਨਾਲੋ ਵੀ ਵੱਧ ਪੀੜ੍ਹਾ ਮਾਂ ਨੂੰ ਹੁੰਦੀ ਹੈ | ਇਸ ਮੌਕੇ ਵੱਖ-ਵੱਖ ਬੱਚਿਆਂ ਵਲੋਂ ਆਪਣੀ ਮਾਂ ਦੀਆ ਤਸਵੀਰਾਂ ਵੀ ਬਣਾਈਆਂ ਗਈਆਂ | ਇਸ ਮੌਕੇ ਸੰਸਥਾ ਦੇ ਐੱਮ.ਡੀ. ਕੰਵਲਜੀਤ ਕੌਰ, ਰਾਜਵਿੰਦਰ ਕੌਰ, ਸੰਦੀਪ ਕੌਰ, ਜੋਤੀ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਭੁਪਿੰਦਰ ਕੌਰ, ਅੰਜਲੀ, ਮਮਤਾ, ਕਰਨਦੀਪ ਕੌਰ ਸਮੇਤ ਸਕੂਲ ਦੇ ਬੱਚੇ ਤੇ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੰਦਰੁਸਤ ਜੀਵਨ ਲਈ ਨਿਯਮਿਤ ਕਸਰਤ ਤੇ ਯੋਗ ਬੇਹੱਦ ਜ਼ਰੂਰੀ-ਖਜ਼ਾਨ ਸਿੰਘ ਅਗਲੀ ਖ਼ਬਰ ਜੂਆ ਖੇਡਦੇ 9 ਕਾਬੂ, ਇਕ ਫਰਾਰ, 2 ਲੱਖ 37 ਹਜ਼ਾਰ ਦੀ ਨਕਦੀ ਅਤੇ ਵਾਹਨ ਬਰਾਮਦ
Ad Position 24