28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨੈਸ਼ਨਲ ਲੋਕ ਅਦਾਲਤ ਵਿਚ 10345 ਕੇਸਾਂ ਦਾ ਨਿਪਟਾਰਾ

Ad Position 21
No active advertisement
ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਵਿਨੋਦ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਜ਼ਿਲਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਗਵਾਈ 'ਚ ਕੋਰਟ ਕੰਪਲੈਕਸ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਵਿਚ 7 ਬੈਂਚ ਲਗਾਏ ਗਏ ਸਨ, ਜਿਨ੍ਹਾਂ ਵਿਚ ਏਕਤਾ ਉੱਪਲ ਐਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ, ਜਸਬੀਰ ਕੌਰ ਪਿ੍ੰਸੀਪਲ ਅਤੇ ਫੈਮਲੀ ਕੋਰਟ ਜੱਜ, ਗੁਰਸ਼ੇਰ ਸਿੰਘ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ, ਬਬੀਤਾ ਜੱਜ ਜੂਨੀਅਰ ਡਵੀਜ਼ਨ, ਰਵਨੀਤ ਕੌਰ ਬੇਦੀ ਜੱਜ ਜੂਨੀਅਰ ਡਵੀਜ਼ਨ, ਆਸਦੀਪ ਸਿੰਘ ਜੱਜ ਜੂਨੀਅਰ ਡਵੀਜ਼ਨ ਸ਼ਾਮਿਲ ਸਨ | ਇਸ ਮੌਕੇ ਤੇ ਸਕੱਤਰ-ਕਮ-ਸੀ.ਜੇ.ਐਮ ਪ੍ਰਭਜੋਤ ਕੌਰ ਵੀ ਸ਼ਾਮਿਲ ਸਨ | ਲੋਕ ਅਦਾਲਤ ਵਿਚ 11198 ਕੇਸ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂ 10345 ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਗਿਆ | ਇਸ ਮੌਕੇ 58235803 ਰੁਪਏ ਦੇ ਅਵਾਰਡ ਪਾਸ ਕੀਤੇ ਗਏ | ਸੈਸ਼ਨ ਜੱਜ ਰਜਨੀਸ਼ ਗਰਗ ਦੇ ਯਤਨਾਂ ਸਦਕਾ ਫੈਮਲੀ ਕੋਰਟ ਜੱਜ ਜਸਵੀਰ ਕੌਰ ਦੀ ਅਦਾਲਤ ਵਿਚ ਤਿੰਨ ਲੋਕਾਂ ਦੇ ਘਰ ਫਿਰ ਤੋਂ ਵਸਾਏ ਗਏ | ਇਸੇ ਤਰ੍ਹਾਂ ਵਧੀਕ ਜ਼ਿਲਾ ਸੈਸ਼ਨ ਜੱਜ ਏਕਤਾ ਉੱਪਲ ਦੀ ਅਦਾਲਤ 'ਚ ਬੈਂਕ ਵਲੋਂ ਘਿਆਲਾ ਦੇ ਵਾਸੀ ਵਿਅਕਤੀ ਦੀ 42681 ਰੁਪਏ ਦੀ ਰਕਮ ਅਤੇ ਵਿਆਜ ਸਬੰਧੀ ਦਾਇਰ ਕੇਸ 'ਤੇ ਵਿਅਕਤੀ ਨੂੰ ਰਕਮ ਮੋੜਨ ਲਈ ਮਨਾ ਲਿਆ ਗਿਆ | ਇਸ ਮੌਕੇ ਰਜਨੀਸ਼ ਗਰਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਕਿਸੇ ਵੀ ਪਾਰਟੀ ਦੀ ਹਾਰ ਨਹੀਂ ਹੁੰਦੀ ਹੈ, ਬਲਕਿ ਦੋਵੇਂ ਪਾਰਟੀਆਂ ਕੇਸ ਜਿੱਤ ਕੇ ਜਾਂਦੀਆਂ ਹਨ ਅਤੇ ਕੋਰਟ ਫ਼ੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ | ਉਨਾਂ ਦੱਸਿਆ ਕਿ ਲੋਕ ਅਦਾਲਤ 'ਚ ਜਿਹੜਾ ਫ਼ੈਸਲਾ ਹੁੰਦਾ ਹੈ ਉਹ ਆਖ਼ਰੀ ਫ਼ੈਸਲਾ ਹੁੰਦਾ ਹੈ ਇਸ ਫੈਸਲੇ ਖ਼ਲਾਫ਼ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬਾਂ ਨੇ ਨਵ-ਨਿਯੁਕਤ ਵਾਈਸ ਜ਼ਿਲ੍ਹਾ ਗਵਰਨਰ-1 ਲਾਇਨ ਰਾਜੀਵ ਖੋਸਲਾ ਦਾ ਕੀਤਾ ਸਨਮਾਨ ਅਗਲੀ ਖ਼ਬਰ ਖੱਤਰੀ ਸਭਾ ਤੋਂ ਬ੍ਰਾਹਮਣ ਸਭਾ ਰਾਹੀਂ ਖੱਡੀ ਪੁਲ ਤੱਕ ਸੜਕ ਨਿਰਮਾਣ ਕਾਰਜ ਸ਼ੁਰੂ
Ad Position 24