27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰਮਨ ਸਿਆਲ ਅਤੇ ਪ੍ਰਦੀਪ ਸਿਆਲ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਿਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 11-05-2026
ਧਾਰੀਵਾਲ, 10 ਮਈ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਰਮਨ ਸਿਆਲ ਅਤੇ ਪ੍ਰਦੀਪ ਸਿਆਲ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸ: ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦਾ ਕਾਂਗਰਸ ਵਿਚ ਸਵਾਗਤ ਕਰਦਿਆਂ ਸ਼ਾਮਿਲ ਕੀਤਾ | ਸ: ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿਚ ਹੀ ਉਮੀਦਵਾਰ ਨਹੀਂ ਲੱਭਣੇ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਵਿਦੇਸ਼ਾਂ ਵਿਚ ਭੱਜ ਜਾਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਨੇੜਲਿਆਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕਈ ਹੋਰ ਦੇਸ਼ਾਂ ਅੰਦਰ ਪੈਸੇ ਨੂੰ ਇਧਰ-ਉਧਰ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਨੇ ਆਪਣੇ-ਆਪ ਨੂੰ ਬਚਾਉਣ ਲਈ ਕਈ ਹੱਥਕੰਡੇ ਵਰਤਣੇ ਹਨ | ਉਨ੍ਹਾਂ ਕਿਹਾ ਕਿ ਹਲਕਾ ਕਾਦੀਆਂ ਅੰਦਰ ਧਾਰੀਵਾਲ ਸ਼ਹਿਰ ਅਤੇ ਕਾਦੀਆਂ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਕਾਂਗਰਸ ਬੜੀ ਹੀ ਸ਼ਾਨ ਨਾਲ ਜਿੱਤੇਗੀ | ਇਸ ਮੌਕੇ ਸਾਬਕਾ ਉੱਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਨਰਿੰਦਰ ਕੁਮਾਰ ਕਾਲੇ ਸ਼ਾਹ, ਸੇਵਾ ਮੁਕਤ ਐੈਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਐਡਵੋਕੇਟ ਰਾਕੇਸ ਸ਼ਰਮਾ, ਯੂਥ ਵਿੰਗ ਪ੍ਰਧਾਨ ਅਮਿਤ ਧੁੰਨਾ, ਆਸੂ ਮੋਦਗਿੱਲ, ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਸਾਬਕਾ ਸਰਪੰਚ ਬਲਵਿੰਦਰ ਟਾਂਕ, ਸਾਬਕਾ ਕੌਂਸਲਰ ਜੋਜਫ ਗਿੱਲ, ਹਰਜਿੰਦਰ ਸਿੰਘ ਜ਼ਫਰਵਾਲ ਪਹਿਲਵਾਨ, ਆਸੂ ਗੁਪਤਾ, ਅਨੂਪ ਸਿੰਘ ਚਾਹਲ, ਨੰਬਰਦਾਰ ਦਿਲਬਾਗ ਸਿੰਘ ਚਾਹਲ, ਅਸ਼ੋਕ ਕੁਮਾਰ ਪੈਨਸ਼ਨਰ, ਬਿੱਲਾ ਮਸੀਹ ਕਲਿਆਣਪੁਰ, ਸੰਨੀ ਸਿੰਮਥਾ, ਵੀਰ ਸਿੰਘ ਮਾਲੀ ਸਮਰਾ, ਵਿਜੇ ਸਚਦੇਵਾ ਦਫ਼ਤਰੀ ਇੰਚਾਰਜ ਆਦਿ ਕਈ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਤੁਰੰਤ ਖੋਲਿਆ ਜਾਵੇ : ਪਰਜਾਪਤ ਸਭਾ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24