31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਾੜ ਨੂੰ ਅੱਗ ਲਗਾਉਣ ਸੰਬੰਧੀ 2 ਕਿਸਾਨਾਂ ਖਿਲਾਫ਼ ਖੇਤੀਬਾੜੀ ਵਿਭਾਗ ਵਲੋਂ ਕਾਰਵਾਈ

Ad Position 21
No active advertisement
ਅਜੀਤ ਡੈਸਕ 12-05-2026
ਧਾਰੀਵਾਲ, 11 ਮਈ (ਜੇਮਸ ਨਾਹਰ)-ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਸੰਬੰਧ 'ਚ ਪੁਲਿਸ ਵਲੋਂ 2 ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਪਿੰਡ ਜੱਫਰਵਾਲ ਵਿਚ (ਪੀਆਰਐਸਸੀ) ਤੋਂ ਪ੍ਰਾਪਤ ਲੋਕੇਸ਼ਨ ਦੇ ਅਨੁਸਾਰ ਅੱਗ ਲੱਗਣ ਸਬੰਧੀ ਪਤਾ ਲੱਗਾ, ਜਿਸ 'ਤੇ ਸ੍ਰੀ ਦਿਲਬਾਗ ਸਿੰਘ (ਬੀ.ਟੀ.ਐੱਮ.) ਕਲੱਸਟਰ ਅਫ਼ਸਰ ਖੇਤੀਬਾੜੀ ਦਫ਼ਤਰ ਬਲਾਕ ਧਾਰੀਵਾਲ ਵਲੋਂ ਮੌਕਾ ਦੇਖਿਆ ਗਿਆ | ਮੌਕੇ ਉੱਪਰ ਖੇਤ 'ਚ ਅੱਗ ਦਾ ਸਪਾਟ ਪਾਇਆ ਗਿਆ, ਜੋ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਫਰਵਾਲ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ, ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ | ਇਸੇ ਤਰ੍ਹਾਂ ਇਕ ਹੋਰ ਕਾਰਵਾਈ ਵਿਚ ਵੀ ਬੀਤੇ ਕੱਲ੍ਹ ਮੁਕੱਦਮਾ ਦਰਜ ਕੀਤਾ ਕਿ ਪਿੰਡ ਜੱਫਰਵਾਲ ਵਿਚ (ਪੀ.ਆਰ.ਐੱਸ.ਸੀ.) ਤੋਂ ਪ੍ਰਾਪਤ ਲੋਕੇਸ਼ਨ ਦੇ ਅਨੁਸਾਰ ਅੱਗ ਲੱਗਣ ਸਬੰਧੀ ਪਤਾ ਲੱਗਾ, ਜਿਸ 'ਤੇ ਦਿਲਬਾਗ ਸਿੰਘ (ਬੀਟੀਐਮ) ਕਲੱਸਟਰ ਅਫ਼ਸਰ ਖੇਤੀਬਾੜੀ ਦਫ਼ਤਰ ਬਲਾਕ ਧਾਰੀਵਾਲ ਵਲੋਂ ਮੌਕਾ ਦੇਖਿਆ ਗਿਆ | ਮੌਕੇ ਉਪਰ ਖੇਤ 'ਚ ਅੱਗ ਦਾ ਸਪਾਟ ਪਾਇਆ ਗਿਆ, ਜੋ ਕਿਸਾਨ ਗੁਰਨਾਮ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜੱਫਰਵਾਲ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀਆਂ 29 ਦੀਆਂ 29 ਵਾਰਡਾਂ 'ਚ ਪੂਰੀ ਤਾਕਤ ਨਾਲ ਉੱਤਰਨਗੇ ਕਾਂਗਰਸੀ ਉਮੀਦਵਾਰ-ਵਿਧਾਇਕ ਪਾਹੜਾ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਰੋਸ ਮਾਰਚ
Ad Position 24