31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 12-05-2026
ਗੁਰਦਾਸਪੁਰ, 11 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਮੁਲਾਜ਼ਮ ਮੰਗਾਂ ਨੰੂ ਲੈ ਕੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਦਰਸ਼ਨ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਸਰਕਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਤੇ ਸਾਬਕਾ ਵਿੱਤ ਸਕੱਤਰ ਟੀ.ਐਸ.ਯੂ ਪੰਜਾਬ ਸੁਰਿੰਦਰ ਪੱਪੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਇੰਜੀ: ਜਗਤ ਸਿੰਘ, ਸੁਖਜੀਤ ਸਿੰਘ ਚਾਵਾ, ਸੁਰਿੰਦਰ ਪੱਪੂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਪੰਜਾਬ ਸਰਕਾਰ ਨੰੂ ਖੁਸ਼ ਰੱਖਣ ਲਈ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ 18 ਫ਼ੀਸਦੀ ਡੀ.ਏ ਅਤੇ ਉਸ ਦਾ ਬਕਾਇਆ ਜੋ ਮਾਣਯੋਗ ਸੁਪਰੀਮ ਕੋਰਟ ਤੇ ਮਾਣਯੋਗ ਹਾਈਕੋਰਟ ਨੇ 30 ਜੂਨ ਤੱਕ ਦੇਣ ਦੇ ਹੁਕਮ ਕੀਤੇ ਹਨ, ਉਸ ਦੇ ਵਿਰੋਧ 'ਚ ਇਹ ਡੀ.ਏ ਨਾ ਦੇਣ ਲਈ ਮਾਣਯੋਗ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ | ਪੈਨਸ਼ਨਰਾਂ ਨੇ ਪਾਵਰਕਾਮ ਤੇ ਟਰਾਂਸਕੋ ਦੀ ਮੈਨੇਜਮੈਂਟ ਦੀ ਨਿੰਦਾ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਇਹ ਰਿੱਟ ਪਟੀਸ਼ਨ ਵਾਪਸ ਲੈ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ ਡੀ.ਏ 18 ਫ਼ੀਸਦੀ, ਉਸ ਦਾ ਬਕਾਇਆ ਤੁਰੰਤ 30 ਜੂਨ ਤੋਂ ਪਹਿਲਾਂ ਜਾਰੀ ਕੀਤਾ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੰੂ 2.45 ਗੁਣਾ ਦੀ ਬਜਾਏ ਛੇਵੇਂ ਪੇਅ ਕਮਿਸ਼ਨ ਦੀ ਸਿਫ਼ਾਰਸ਼ ਤਹਿਤ 2.59 ਗੁਣਾਂਕ ਦਿੱਤਾ ਜਾਵੇ ਤੇ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੈਨਸ਼ਨਰ ਸਟੇਟ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ 'ਤੇ ਜਲਦ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਦਰਸ਼ਨ ਲਾਲ, ਸਤਨਾਮ ਸਿੰਘ, ਸਾਬਕਾ ਇੰਜੀ: ਬਲਦੇਵ ਸਿੰਘ, ਸਾਬਕਾ ਇੰਜੀ: ਕੁਲਜੀਤ ਪਾਲ, ਸਾਬਕਾ ਫੋਰਮੈਨ ਮੋਹਣ ਲਾਲ, ਗੁਰਦੀਪ ਸਿੰਘ ਸੈਣੀ, ਸੁਰਿੰਦਰ ਸਿੰਘ ਸੈਣੀ, ਤਸਵੀਰ ਸਿੰਘ ਬਾਜਵਾ, ਨਿਰਮਲ ਸਿੰਘ, ਮਨਜੀਤ ਕੌਰ, ਸੁਰਜੀਤ ਸਿੰਘ ਸੈਦੋਵਾਲ, ਦਿਆਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਭਟੀਆ, ਠਾਕੁਰ ਮਦਨ ਲਾਲ, ਸੁਖਜੀਤ ਸਿੰਘ ਚਾਵਾ, ਹੀਰਾ ਸਿੰਘ, ਹਰਭਜਨ ਸਿੰਘ, ਬਖ਼ਸ਼ੀਸ਼ ਸਿੰਘ, ਹੀਰਾ ਸਿੰਘ ਸੈਣੀ, ਪਿਆਰਾ ਸਿੰਘ, ਇੰਜੀ: ਜਗਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਮਨਾਇਆ ਮਾਂ ਦਿਵਸ <br/> ਅਗਲੀ ਖ਼ਬਰ ਸ਼ਹਿਰ ਦੀਆਂ 29 ਦੀਆਂ 29 ਵਾਰਡਾਂ 'ਚ ਪੂਰੀ ਤਾਕਤ ਨਾਲ ਉੱਤਰਨਗੇ ਕਾਂਗਰਸੀ ਉਮੀਦਵਾਰ-ਵਿਧਾਇਕ ਪਾਹੜਾ
Ad Position 24