08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਫ਼ਾਈ ਕਰਮਚਾਰੀ ਯੂਨੀਅਨ ਨੇ ਸ਼ਹਿਰ ਅੰਦਰ ਕੀਤਾ ਰੋਸ ਮਾਰਚ <br/>

Ad Position 21
No active advertisement
ਅਜੀਤ ਡੈਸਕ 14-05-2026
ਗੁਰਦਾਸਪੁਰ, 13 ਮਈ (ਪੰਕਜ ਸ਼ਰਮਾ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਪੱਧਰੀ ਸੱਦੇ ਤਹਿਤ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਡਾਕਖ਼ਾਨਾ ਚੌਕ ਵਿਚ 10 ਸਾਲਾ ਨੋਟੀਫ਼ਿਕੇਸ਼ਨ ਦੀ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ | ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ, ਜ਼ਿਲ੍ਹਾ ਸਕੱਤਰ ਸੋਨੰੂ ਸਭਰਵਾਲ, ਰਵੀ ਕੁਮਾਰ ਪ੍ਰਧਾਨ, ਬਸ਼ੀਰ ਪ੍ਰਧਾਨ, ਅਸ਼ਵਨੀ ਸੈਕਟਰੀ ਅਤੇ ਸੁਲੇਮਾਨ ਮਸੀਹ ਨੇ ਕੀਤੀ | ਰੋਸ ਮੁਜ਼ਾਹਰੇ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਮਰ ਕ੍ਰਾਂਤੀ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਜੋਗਿੰਦਰਪਾਲ ਘੁਰਾਲਾ ਤੇ ਪੀ.ਆਰ.ਐਸ.ਯੂ ਦੇ ਗੁਰਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਾਬ ਸਰਕਾਰ ਦੇ ਖ਼ਿਲਾਫ਼ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਡੀ.ਏ. ਦੀਆਂ ਕਿਸ਼ਤਾਂ ਰਿਲੀਜ਼ ਕਰਨ ਸਬੰਧੀ ਵੱਖ-ਵੱਖ ਵਾਅਦੇ ਕੀਤੇ ਸਨ | ਪਰ ਚਾਰ ਸਾਲ ਬੀਤਣ ਉਪਰੰਤ ਪੰਜਾਬ ਵਿਚ ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਹੈ | ਇਸ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਪੰਜਾਬ ਦਾ ਸਮੂਹ ਸਫ਼ਾਈ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ਉੱਪਰ ਬੈਠਾ ਹੈ | ਇਹ ਹੜਤਾਲ ਨਿਰੋਲੀਂ ਹੋਈ ਹੈ, ਬਲਕਿ ਸਰਕਾਰ ਕੁਝ ਬੰਦਿਆਂ ਰਾਹੀਂ ਇਸ ਹੜਤਾਲ ਨੂੰ ਕਮਜ਼ੋਰ ਬਣਾਉਣ ਲਈ ਸਾਜ਼ਿਸ਼ਾਂ ਘੜ ਰਹੀ ਹੈ | ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਐਸ.ਜੀ.ਡੀ. ਗਰਾਮਰ ਸਕੂਲ ਢੰਡਾਰੀ ਕਲਾਂ ਦੀ ਰੀਤੂ ਰਾਵਤ ਨੇ ਪੰਜਾਬ ਭਰ 'ਚੋਂ ਹਾਸਲ ਕੀਤਾ 12ਵਾਂ ਸਥਾਨ <br/> ਅਗਲੀ ਖ਼ਬਰ ਪਿੰਡ ਚਾਵਾ ਦੀ ਪੰਚਾਇਤ ਨੂੰ ਸਰਕਾਰੀ ਗਰਾਂਟ ਨਾ ਮਿਲਣ ਕਰਕੇ ਪਿੰਡਾਂ 'ਚ ਵਿਕਾਸ ਕਾਰਜ ਅਧੂਰੇ <br/>
Ad Position 24