08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਨੇ ਸਵੈ-ਗਣਨਾ ਕੀਤੀ <br/>

Ad Position 21
No active advertisement
ਅਜੀਤ ਡੈਸਕ 14-05-2026
ਗੁਰਦਾਸਪੁਰ, 13 ਮਈ (ਚੱਕਰਾਜਾ)-ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵਲੋਂ ਆਪਣੀ ਸਵੈ ਗਣਨਾ ਕੀਤੀ ਗਈ ਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਸਵੈ ਗਣਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਨਗਣਨਾ ਵਿਭਾਗ ਵਲੋਂ ਪਹਿਲੀ ਵਾਰ ਡਿਜੀਟਲ ਸੈਂਸਜ ਕੀਤੀ ਜਾ ਰਹੀ ਹੈ, ਜਿਸ ਤਹਿਤ ਜਨਗਣਨਾ 15 ਮਈ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀਕਾਰ ਘਰ ਘਰ ਜਾ ਕੇ ਮਕਾਨ ਸੂਚੀ ਕਰਨ ਤੇ ਮਕਾਨਾਂ ਦੀ ਗਣਨਾ ਕਰਨਗੇ ਤੇ 34 ਪ੍ਰਸ਼ਨਾਂ ਦੇ ਉੱਤਰ ਐਚ.ਐਲ.ਓ ਐਪ ਵਿਚ ਭਰੇ ਜਾਣਗੇ | ਇਸ ਸਬੰਧੀ ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਸਵੈ ਗਣਨਾ ਪੋਰਟਲ 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਜਨਗਣਨਾ ਵਿਭਾਗ ਵਲੋਂ ਖ਼ੋਲ੍ਹ ਦਿੱਤਾ ਗਿਆ ਹੈ, ਜਿਸ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਇਸੇ ਤਹਿਤ ਅੱਜ ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵਲੋਂ ਜਨਗਣਨਾ ਵਿਭਾਗ ਦੀ ਗੁਰਦਾਸਪੁਰ ਟੀਮ ਸਾਹਮਣੇ ਆਪਣੀ ਸਵੈ ਗਣਨਾ ਕੀਤੀ ਗਈ | ਇਸ ਮੌਕੇ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੈਸ਼ਨਲ ਤੇ ਸਟੇਟ ਐਵਾਰਡੀ ਜੋ ਬਤੌਰ ਜ਼ਿਲ੍ਹਾ ਗੁਰਦਾਸਪੁਰ ਮਾਸਟਰ ਟਰੇਨਰ ਸੈਂਸਜ, ਸੀਨੀਅਰ ਕਾਨੂੰਗੋ ਰਣਜੀਤ ਸਿੰਘ ਬੁੱਟਰ, ਸੁਨੀਲ ਕੁਮਾਰ ਚੋਣ ਕਾਨੂੰਗੋ, ਅਮਿਤ ਗੁਪਤਾ, ਗਗਨਦੀਪ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਨੈਸ਼ਨਲ ਐਵਾਰਡੀ, ਗਗਨਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ ਸਵੀਪ ਗੁਰਦਾਸਪੁਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਲੱਖਾਂ ਔਰਤਾਂ ਨੂੰ ਸਵੈ-ਨਿਰਭਰਤਾ ਪ੍ਰਦਾਨ ਕਰੇਗੀ-ਰਮਨ ਬਹਿਲ <br/> ਅਗਲੀ ਖ਼ਬਰ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ <br/>
Ad Position 24