08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 14-05-2026
ਗੁਰਦਾਸਪੁਰ, 13 ਮਈ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ | ਇਸ ਮੌਕੇ ਸਕੂਲ ਮੈਨੇਜਰ ਡਾ: ਨੀਰਾ ਸ਼ਰਮਾ, ਸਕੂਲ ਚੇਅਰਮੈਨ ਰਾਜਨ ਮਿੱਤਲ, ਪੂਨਮ ਮਿੱਤਲ, ਜੀਵਨ ਸ਼ਰਮਾ (ਪਿ੍ੰਸੀਪਲ ਦੌਲਤ ਰਾਮ ਭੱਲਾ ਡੀ.ਏ.ਵੀ ਸਕੂਲ ਬਟਾਲਾ), ਦੀਪਕ ਸਰਪਾਲ (ਪਿ੍ੰਸੀਪਲ ਡੀ.ਏ.ਵੀ ਸਕੂਲ ਬੁਆਏਜ਼ ਗੁਰਦਾਸਪੁਰ), ਸ਼ਿਪਰਾ ਗੁਪਤਾ (ਪਿ੍ੰਸੀਪਲ ਧੰਨ ਦੇਵੀ ਡੀ.ਏ.ਵੀ ਸਕੂਲ ਗੁਰਦਾਸਪੁਰ) ਤੇ ਰਮੇਸ਼ ਕੁਮਾਰ (ਪਿ੍ੰਸੀਪਲ ਡੀ.ਏ.ਵੀ ਸਕੂਲ ਬਹੇੜੀ) ਸ਼ਾਮਿਲ ਹੋਏ, ਜਿਨ੍ਹਾਂ ਦਾ ਪਿ੍ੰਸੀਪਲ ਰਾਜੀਵ ਭਾਰਤੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਹਵਨ ਨਾਲ ਹੋਈ | ਵਿਸ਼ਵ ਪ੍ਰਤਾਪ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ ਤੇ ਹਰਪ੍ਰੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ | ਜਦੋਂ ਕਿ ਐਪੈਕਸ ਹਾਊਸ ਤੋਂ ਰਾਧਿਤਾ ਅਗਰਵਾਲ, ਸਮਰ ਪ੍ਰਤਾਪ ਸਿੰਘ ਨੂੰ ਹਾਊਸ ਕੈਪਟਨ, ਅਰਾਧਿਆ ਨੂੰ ਸੱਭਿਆਚਾਰਕ ਕਪਤਾਨ ਤੇ ਸਮਰਜੀਤ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਜੈਨਿਥ ਹਾਊਸ ਤੋਂ ਅਰਾਧਿਆ ਸਹਿਦੇਵ ਤੇ ਸ਼ਿਵਾਂਸ਼ ਸ਼ਰਮਾ ਨੂੰ ਹਾਊਸ ਕੈਪਟਨ, ਅਸ਼ਨੂਰਪ੍ਰੀਤ ਕੌਰ ਨੂੰ ਸੱਭਿਆਚਾਰਕ ਕਪਤਾਨ ਤੇ ਹਰਬੀਰ ਸਿੰਘ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਵਰਟੈਕਸ ਹਾਊਸ ਤੋਂ ਵਿਧੀ ਸ਼ਰਮਾ ਤੇ ਅਰਨਵ ਸ਼ਰਮਾ ਨੂੰ ਹਾਊਸ ਕੈਪਟਨ, ਸਾਵਨੀ ਮਹਾਜਨ ਨੂੰ ਸੱਭਿਆਚਾਰਕ ਕਪਤਾਨ ਤੇ ਪ੍ਰਭਨੂਰ ਸਿੰਘ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ | ਹਿਤੇਸ਼ ਕੁਮਾਰ, ਅਰਾਧਿਆ ਗੁਪਤਾ ਤੇ ਗੁਰਲੀਨ ਕੌਰ ਨੂੰ ਆਰੀਆ ਯੁਵਾ ਮੰਡਲ ਦੇ ਪ੍ਰਤੀਨਿਧੀ ਵਜੋਂ ਚੁਣਿਆ ਗਿਆ | ਚੁਣੇ ਗਏ ਵਿਦਿਆਰਥੀਆਂ ਨੇ ਅਹੁਦੇ ਤੇ ਫਰਜ਼ਾਂ ਨੂੰ ਸ਼ਰਧਾ ਨਾਲ ਨਿਭਾਉਣ ਦੀ ਸਹੁੰ ਚੁੱਕੀ | ਸਕੂਲ ਪ੍ਰਬੰਧਕ ਡਾ: ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ | ਚੇਅਰਮੈਨ ਰਾਜਨ ਮਿੱਤਲ ਨੇੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਮੇਂ ਦੀ ਮਹੱਤਤਾ ਬਾਰੇ ਦੱਸਿਆ | ਪਿ੍ੰਸੀਪਲ ਰਾਜੀਵ ਭਾਰਤੀ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਹਰ ਜ਼ਿੰਮੇਵਾਰੀ ਨੂੰ ਪੂਰੀ ਲਗਨ, ਇਮਾਨਦਾਰੀ ਤੇ ਵਿਸ਼ਵਾਸ ਨਾਲ ਨਿਭਾਉਗੇ | ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਜ਼ਿੰਦਗੀ 'ਚ ਸਫ਼ਲਤਾ ਪ੍ਰਾਪਤ ਕਰਨ ਲਈ ਸਪੱਸ਼ਟ ਟੀਚਾ ਜ਼ਰੂਰੀ ਹੈ | ਉਨ੍ਹਾਂ ਨੇ ਬੱਚਿਆਂ ਨੂੰ ਅਨੁਸ਼ਾਸਨ, ਸਮੇਂ ਦੀ ਪਾਬੰਦਤਾ ਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸਾਰੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਦਾ ਵਫ਼ਦ ਏ.ਡੀ.ਸੀ ਗੁਰਦਾਸਪੁਰ ਨੂੰ ਮਿਲਿਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ਵਿਖੇ ਮਾਂ ਦਿਵਸ ਮਨਾਇਆ
Ad Position 24