ਗੁਰਦਾਸਪੁਰ, 13 ਮਈ (ਚੱਕਰਾਜਾ)-ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਸਮਾਜ ਸੇਵੀ ਜਥੇਬੰਦੀ ਦੇ ਆਗੂਆਂ ਵਲੋਂ ਫਰਵਰੀ 2023 ਤੋਂ ਮਾਰਚ 2026 ਤੱਕ 40 ਮਹੀਨਿਆਂ ਦੀ ਲਗਾਤਾਰਤਾ 'ਚ ਡੀ.ਸੀ ਤੇ ਏ.ਡੀ.ਸੀ ਨੰੂ ਮੰਗ ਪੱਤਰ ਤੇ ਯਾਦ ਪੱਤਰ ਦੇ ਕੇ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਪਰ ਕਈ ਵਾਰ ਮੀਟਿੰਗਾਂ ਕਰਕੇ ਜਾਣੂ ਕਰਵਾਉਣ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨਾਂ 'ਤੇ ਜੰੂ ਨਹੀਂ ਸਰਕ ਰਹੀ | ਜਿਸ ਕਾਰਨ ਜਨਤਾ ਦਾ ਪ੍ਰਸ਼ਾਸਨ ਪ੍ਰਤੀ ਰੋਸ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਮਰੇਡ ਅਮਰਜੀਤ ਸਿੰਘ ਸੈਣੀ ਤੇ ਰਘਬੀਰ ਸਿੰਘ ਚਾਹਲ ਨੇ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਫਾਇਰ ਬਿ੍ਗੇਡ ਦਫ਼ਤਰ ਨੰੂ ਸ਼ਹਿਰ ਤੋਂ ਬਾਹਰ ਕਰਨ, ਲਾਇਬ੍ਰੇਰੀ ਚੌਕ ਤੋਂ ਭਾਈ ਲਾਲੋ ਚੌਕ ਤੱਕ 5-5 ਫੁੱਟ ਦੇ ਫੁੱਟਪਾਥ, ਭਾਈ ਲਾਲੋ ਚੌਕ ਤੋਂ ਰੇਲਵੇ ਸਟੇਸ਼ਨ ਚੌਕ ਤੱਕ ਸੜਕ ਦੀ ਮੁਰੰਮਤ ਕਰਕੇ ਦੋਵਾਂ ਪਾਸੇ ਇੰਟਰਲਾਕ ਟਾਈਲਾਂ ਲਗਾਉਣ, ਟਰੈਫ਼ਿਕ ਸਮੱਸਿਆ ਦਾ ਹੱਲ ਕਰਨ, ਮੱਛੀ ਮਾਰਕੀਟ ਨੰੂ ਬਾਹਰ ਕਰਨ, ਰੇਹੜੀਆਂ ਨੰੂ ਇਕ ਜਗਾ ਤਬਦੀਲ ਕਰਨ, ਨਹਿਰੂ ਤੇ ਫਿਸ਼ ਪਾਰਕ ਦੀ ਸਫ਼ਾਈ, ਪੁਰਾਣੇ ਬੱਸ ਸਟੈਂਡ ਨੰੂ ਮੁਰੰਮਤ ਕਰਕੇ ਚੰਗੇ ਕੰਮ ਲਈ ਵਰਤਣ, ਦੁਕਾਨਦਾਰਾਂ ਤੇ ਪੁਰਾਣੇ ਬੱਸ ਸਟੈਂਡ ਦੇ ਪਿਛਲੇ ਪਾਸੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ, ਬਾਜ਼ਾਰ ਅੰਦਰ ਚਾਰ ਪਹੀਆ ਵਾਹਨਾਂ 'ਤੇ ਰੋਕ ਲਗਾਉਣ, ਨਾਜਾਇਜ਼ ਚੱਲਦੇ ਈ.ਰਿਕਸ਼ਿਆਂ ਨੰੂ ਰੋਕਣ, ਸਰਕਟ ਹਾਊਸ ਵਾਲੀ ਬਿਲਡਿੰਗ ਨੰੂ ਚੰਗੇ ਕੰਮ ਲਈ ਵਰਤਣ, ਗਲੀਆਂ 'ਚ ਸੀਵਰੇਜ ਦੇ ਮੇਨ ਹੋਲਾਂ ਦੇ ਆਲੇ ਦੁਆਲੇ ਦੀਆਂ ਟੁੱਟੀਆਂ ਟਾਈਲਾਂ ਦੀ ਮੁਰੰਮਤ ਕਰਨ, ਸਟਰੀਟ ਲਾਈਟਾਂ ਦੀ ਦੁਰਵਰਤੋਂ ਨੰੂ ਰੋਕਣ ਆਦਿ ਮੰਗਾਂ ਤੋਂ ਜਾਣੂ ਕਰਵਾਉਂਦੇ ਆ ਰਹੇ ਹਾਂ | ਪਰ ਪ੍ਰਸ਼ਾਸਨ ਵਲੋਂ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਕਰਨੈਲ ਸਿੰਘ ਭੁਲੇਚੱਕ, ਕੁਲਜੀਤ ਸਿੰਘ ਸਿਧਵਾਂ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਮਨਮੋਹਨ ਸਿੰਘ ਛੀਨਾ, ਬਲਬੀਰ ਸਿੰਘ ਬੈਂਸ, ਓਮ ਪ੍ਰਕਾਸ਼ ਸ਼ਰਮਾ, ਕਮਲਜੀਤ ਸ਼ਰਮਾ ਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ |