07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਪਠਾਨਕੋਟ, 13 ਮਈ (ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਨਗਰ ਨਿਗਮ ਪਠਾਨਕੋਟ ਚੋਣਾਂ ਸਬੰਧੀ 23 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ | ਇਹ ਐਲਾਨ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਹਾਜ਼ਰੀ ਅਤੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਠਾਨਕੋਟ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਅਗਵਾਈ ਹੇਠ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-1 ਵਿਚੋਂ ਸੁਨੀਲ ਕੁਮਾਰ, ਵਾਰਡ ਨੰਬਰ-2 ਸੀਮਾ, ਵਾਰਡ ਨੰਬਰ-3 ਰਾਜ ਕੁਮਾਰ, ਵਾਰਡ ਨੰਬਰ-4 ਨੀਲਮ ਮਹਾਜਨ, ਵਾਰਡ ਨੰਬਰ-5 ਪਰਮਜੀਤ ਸਿੰਘ, ਵਾਰਡ ਨੰਬਰ-6 ਸਰਬਜੀਤ ਕੌਰ, ਵਾਰਡ ਨੰਬਰ-7 ਹਰਚਰਨ ਸਿੰਘ, ਵਾਰਡ ਨੰਬਰ-10 ਗੀਤਾ ਰਾਣੀ, ਵਾਰਡ ਨੰਬਰ-14 ਜੋਤੀ ਦੇਵੀ, ਵਾਰਡ ਨੰਬਰ-17 ਵਿਸ਼ਾਲ ਲੱਕੀ, ਵਾਰਡ ਨੰਬਰ-19 ਵਿਨੋਦ ਸ਼ਰਮਾ, ਵਾਰਡ ਨੰਬਰ-21 ਕਪੂਰ, ਵਾਰਡ ਨੰਬਰ-22 ਰਜਨੀ, ਵਾਰਡ ਨੰਬਰ-34 ਦਲਜੀਤ ਕੌਰ, ਵਾਰਡ ਨੰਬਰ-35 ਗੁਰਨਾਮ ਸਿੰਘ, ਵਾਰਡ ਨੰਬਰ-36 ਸੁਨੀਲ ਕੁਮਾਰ, ਵਾਰਡ ਨੰਬਰ-37 ਰਮਨ ਕੁਮਾਰ, ਵਾਰਡ ਨੰਬਰ-40 ਜਤਿੰਦਰ ਕੁਮਾਰ, ਵਾਰਡ ਨੰਬਰ-41 ਸ਼ਿਵ ਕੁਮਾਰ, ਵਾਰਡ ਨੰਬਰ-43 ਰਾਜੂ, ਵਾਰਡ ਨੰਬਰ-45 ਦਰਸ਼ਨ ਕੁਮਾਰ, ਵਾਰਡ ਨੰਬਰ-46 ਮੋਨਿਕਾ, ਵਾਰਡ ਨੰਬਰ-47 ਰੇਸ਼ਮ ਕੁਮਾਰ ਨੂੰ ਟਿਕਟ ਦਿੱਤੀ ਗਈ | ਇਸ ਮੌਕੇ ਪਾਰਟੀ ਆਗੂਆਂ ਵਲੋਂ ਸਾਰੇ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਪੂਰੇ ਜੋਸ਼ ਤੇ ਇਕਜੁੱਟਤਾ ਨਾਲ ਚੋਣ ਮੈਦਾਨ ਵਿਚ ਉੱਤਰਨ ਦਾ ਸੱਦਾ ਦਿੱਤਾ ਗਿਆ | ਆਗੂਆਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਦੇ ਹਰ ਵਾਰਡ 'ਚ ਮਜ਼ਬੂਤ ਸਥਿਤੀ ਵਿਚ ਹੈ ਤੇ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ | ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪਾਰਟੀ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਤੇ ਪੰਜਾਬ ਦੇ ਹਿੱਤਾਂ ਲਈ ਵਚਨਬੱਧ ਰਹੀ ਹੈ | ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਸਾਰੇ ਵਰਕਰ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ | ਇਸ ਮੌਕੇ ਅਵਤਾਰ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਠਾਨਕੋਟ, ਰਵੀ ਮੋਹਨ ਹਲਕਾ ਇੰਚਾਰਜ ਭੋਆ, ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਹਰਪ੍ਰੀਤ ਸਿੰਘ ਰਾਜਾ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਗੁਰੂ ਜ਼ਿਲ੍ਹਾ ਯੂਥ ਪ੍ਰਧਾਨ ਪਠਾਨਕੋਟ, ਅਨਹਦ ਪ੍ਰਭਾਕਰ ਕੌਮੀ ਉਪ ਪ੍ਰਧਾਨ ਸੋਈ), ਬਲਵਿੰਦਰ ਸਿੰਘ ਖ਼ਾਲਸਾ, ਗੁਰਨਾਮ ਸਿੰਘ ਜਨਰਲ ਸਕੱਤਰ, ਅਮਨ ਭਗਵਾਨਸਰ (ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਲਿੰਦਰ ਸੈਣੀ ਬੀ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਦਿਹਾਤੀ, ਗੁਰਸ਼ਰਨ, ਵਿਕਰਮ, ਪਰਮਿੰਦਰ ਸਿੰਘ, ਗੁਰਤੇਜ ਸਰਕਲ ਪ੍ਰਧਾਨ, ਵਿਸ਼ਾਲ ਸਰਕਲ ਪ੍ਰਧਾਨ, ਹਰੀਸ਼ ਹੈਪੂ ਸਰਕਲ ਪ੍ਰਧਾਨ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਵਲੋਂ ਦਾਖ਼ਲਾ ਪ੍ਰਾਸਪੈਕਟਸ 2026-27 ਜਾਰੀ ਅਗਲੀ ਖ਼ਬਰ ਡੀ.ਸੀ. ਦਫ਼ਤਰ ਧਰਨਾ ਦੇਣ ਗਏ ਅਧਿਆਪਕ ਦਾ ਮੋਟਰਸਾਈਕਲ ਚੋਰੀ <br/>
Ad Position 24