ਗੁਰਦਾਸਪੁਰ, 13 ਮਈ (ਪੰਕਜ ਸ਼ਰਮਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਵਿਖੇ ਕੰਵਰ ਨੌਨਿਹਾਲ ਸਿੰਘ ਦਿਓਲ ਨੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਸਰਕਾਰੀ ਆਈ.ਟੀ.ਆਈ ਬਮਿਆਲ ਵਿਖੇ ਸੇਵਾਵਾਂ ਨਿਭਾਅ ਰਹੇ ਸਨ | ਇਸ ਮੌਕੇ ਨੋਡਲ ਅਧਿਕਾਰੀ ਤੇ ਸਹਾਇਕ ਡਾਇਰੈਕਟਰ ਕਮ ਪਿ੍ੰਸੀਪਲ ਸੰਦੀਪ ਸਿੰਘ ਬੈਂਸ ਸਰਕਾਰੀ ਆਈ.ਟੀ.ਆਈ ਲੜਕੇ ਨੇ ਉਨ੍ਹਾਂ ਨੰੂ ਇਸ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕੁਲਵੰਤ ਸਿੰਘ ਜੰਜੂਆ ਪਿ੍ੰਸੀਪਲ ਸਰਕਾਰੀ ਆਈ.ਟੀ.ਆਈ ਕਾਦੀਆਂ, ਪਿ੍ੰਸੀਪਲ ਹੇਮੰਤ ਰੈਣਾ ਸਰਕਾਰੀ ਆਈ.ਟੀ.ਆਈ ਬਮਿਆਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿ੍ੰਸੀਪਲ ਦਿਓਲ ਨੇ ਕਿਹਾ ਕਿ ਉਹ ਸੰਸਥਾ ਦੇ ਸਟਾਫ਼ ਦੇ ਸਹਿਯੋਗ ਨਾਲ ਸੰਸਥਾ ਦੀ ਤਰੱਕੀ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਸੰਸਥਾ ਨੰੂ ਹੋਰ ਬੁਲੰਦੀਆਂ 'ਤੇ ਪਹੁੰਚਾਉਣਗੇ ਤੇ ਸਿੱਖਿਆਰਥੀਆਂ ਨੰੂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਰਕਾਰੀ ਆਈ.ਟੀ.ਆਈ ਦੇ ਸਟਾਫ਼ ਮੀਨੰੂ, ਪ੍ਰਭਲੀਨ ਕੌਰ, ਗੁਰਜੀਤ ਸਿੰਘ, ਸੁਦੇਸ਼ ਕੁਮਾਰ, ਬਿਕਰਮ, ਸੁਖਵਿੰਦਰ ਕੌਰ ਤੇ ਮਨਦੀਪ ਕੌਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਟੀ.ਓ ਅਸ਼ੋਕ ਕੁਮਾਰ, ਟੀ.ਓ ਸੁਨੀਲ ਕੁਮਾਰ ਬਮਿਆਲ, ਅਮਨਦੀਪ ਸਿੰਘ, ਮਨਦੀਪ ਸਿੰਘ, ਕੁਲਜੀਤ ਸਿੰਘ, ਪ੍ਰਦੀਪ ਸਿੰਘ, ਵਿਜੇ ਸਿੰਘ ਕਾਟਲ, ਸੁਪਰਡੈਂਟ ਮੁਕੇਸ਼ ਕੁਮਾਰ ਬਮਿਆਲ ਆਦਿ ਹਾਜ਼ਰ ਸੀ |