ਦੀਨਾਨਗਰ, 14 ਮਈ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਨੇੜਲੇ ਅੱਡਾ ਪਨਿਆੜ ਵਿਖੇ ਅੱਜ ਸ਼ਾਮ ਨੂੰ ਹੋਈ ਇਕ ਵਾਰਦਾਤ ਦÏਰਾਨ ਹਮਲਾਵਰਾਂ ਵਲੋਂ ਇਕ ਢਾਬੇ ਉੱਪਰ ਕੀਤੀ ਗਈ ਫਾਇਰਿੰਗ ਦÏਰਾਨ ਢਾਬੇ ਉੱਪਰ ਕੰਮ ਕਰਨ ਵਾਲਾ ਇਕ ਵਿਅਕਤੀ ਗੋਲੀ ਲੱਗਣ ਨਾਲ ਜਖਮੀ ਹੋ ਗਿਆ, ਜਦੋਂਕਿ ਦੋ ਹੋਰ ਲੋਕਾਂ ਨੂੰ ਹਮਲਾਵਰਾਂ ਨੇ ਪਿਸਟਲ ਦੇ ਬੱਟ ਅਤੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਹੈ¢ ਪੁਲਿਸ ਨੇ ਮÏਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ¢ਗੋਲੀ ਲੱਗਣ ਨਾਲ ਜਖਮੀ ਹੋਏ ਨÏਜਵਾਨ ਦੀ ਪਛਾਣ ਅੱਡਾ ਪਨਿਆੜ ਸਥਿਤ ਹੈਪੀ ਢਾਬੇ ਉੱਪਰ ਕੰਮ ਕਰਦੇ ਵਰੁਣ ਸੈਣੀ ਉਰਫ ਗੁੱਗੂ ਪੁੱਤਰ ਅਰਜਨ ਕੁਮਾਰ ਵਾਸੀ ਢਪਈ ਅਮਿ੍ਤਸਰ ਵਜੋਂ ਹੋਈ ਹੈ¢ ਜਦੋਂਕਿ ਦੂਜੇ ਜਖਮੀ ਹੋਏ ਲੋਕਾਂ ਵਿਚ ਢਾਬਾ ਮਾਲਕ ਇਕਬਾਲ ਸਿੰਘ ਹੈਪੀ ਦਾ ਭਰਾ ਅਮਿ੍ਤਪਾਲ ਸਿੰਘ ਅਤੇ ਬੇਟਾ ਸ਼ਾਮਲ ਹਨ¢ ਜਾਣਕਾਰੀ ਦਿੰਦਿਆਂ ਹੈਪੀ ਢਾਬਾ ਦੇ ਮਾਲਕ ਇਕਬਾਲ ਸਿੰਘ ਹੈਪੀ ਪੁੱਤਰ ਬਲਬੀਰ ਸਿੰਘ ਵਾਸੀ ਪਨਿਆੜ ਨੇ ਦੱਸਿਆ ਕਿ ਉਸਦੇ ਗੁਆਂਢ ਸਥਿਤ ਗੁਰੂ ਨਾਨਕ ਢਾਬੇ ਨੂੰ ਗੁਰਦਾਸਪੁਰ ਦੇ ਹਰਦੋਛੰਨੀ ਵਾਸੀਆਂ ਰਾਜਾ ਅਤੇ ਸਾਹਿਲ ਨੇ ਕਿਰਾਏ ?ਤੇ ਲਿਆ ਹੋਇਆ ਹੈ¢ ਸ਼ਾਮ ਸਾਢੇ ਕੁ ਛੇ ਵਜੇ ਦੇ ਕਰੀਬ ਰਾਜਾ ਅਤੇ ਸਾਹਿਲ ਦੇ ਢਾਬੇ ਉੱਪਰ ਇੰਡੈਵਰ ਅਤੇ ਆਈ ਟਵੰਟੀ ਦੋ ਕਾਰਾਂ ?ਚ ਸਵਾਰ ਹੋ ਕੇ ਆਏ ਅੱਠ ਦਸ ਲੋਕਾਂ ਨੇ ਇਕ ਟਰੱਕ ਡਰਾਇਵਰ ਨੂੰ ਬੁਰੀ ਤਰਾਂ ਕੁੱਟਣਾ ਸ਼ੁਰੂ ਕਰ ਦਿੱਤਾ, ਉਹ ਅਜੇ ਇਸ ਘਟਨਾ ਨੂੰ ਵੇਖ ਸਮਝ ਹੀ ਰਹੇ ਸਨ ਕਿ ਉਕਤ ਹਮਲਾਵਰਾਂ, ਜਿਸ ਵਿਚ ਰਾਜਾ ਅਤੇ ਸਾਹਿਲ ਵੀ ਸ਼ਾਮਲ ਸਨ, ਨੇ ਸਾਡੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ, ਜਿਸ ?ਚੋਂ ਇਕ ਗੋਲੀ ਉਨਾਂ ਦੇ ਢਾਬੇ ਉੱਪਰ ਕੰਮ ਕਰਦੇ ਵਰੁਣ ਸੈਣੀ ਨਾਂ ਦੇ ਨÏਜਵਾਨ ਦੀ ਛਾਤੀ ਅਤੇ ਬਾਂਹ ਵਿਚ ਲੱਗੀ ਹੈ¢ ਹਮਲਾਵਰਾਂ ਨੇ ਉਸਦੇ ਭਰਾ ਅਮਿ੍ਤਪਾਲ ਸਿੰਘ ਅਤੇ ਬੇਟੇ ਨੂੰ ਵੀ ਪਿਸਟਲ ਦੇ ਬੱਟ ਅਤੇ ਸੱਟਾਂ ਮਾਰੀਆਂ ਹਨ¢ ਇਕਬਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਿਸੇ ਤਰਾਂ ਜਖਮੀ ਵਰੁਣ ਸੈਣੀ ਅਤੇ ਹੋਰਾਂ ਨੂੰ ਇਕ ਕਮਰੇ ਅੰਦਰ ਬੰਦ ਕਰਕੇ ਜਾਣ ਬਚਾਈ ਹੈ¢ ਘਟਨਾ ਦੀ ਸੂਚਨਾ ਮਿਲਣ ਮਗਰੋਂ ਐਸ.ਐਚ.ਓ ਦੀਨਾਨਗਰ ਸੁਰਿੰਦਰ ਪਾਲ ਸਿੰਘ ਵੀ ਪੁਲਿਸ ਫੋਰਸ ਨਾਲ ਮÏਕੇ 'ਤੇ ਪੁੱਜੇ ਅਤੇ ਜਖਮੀਆਂ ਨੂੰ ਸੀ.ਐਚ.ਸੀ ਸਿੰਗੋਵਾਲ ਵਿਖੇ ਦਾਖਲ ਕਰਵਾਇਆ¢ ਐਸ.ਐਚ.ਓ ਅਮਿ੍ਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਢਾਬੇ ਉੱਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਗਿਆ ਹੈ¢ ਉਨਾਂ ਕਿਹਾ ਕਿ ਜਲਦੀ ਹੀ ਦੋਸ਼ੀ ਪੁਲਿਸ ਦੀ ਗਿ੍ਫਤ ਵਿਚ ਹੋਣਗੇ¢