13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੇਂਟ ਕਬੀਰ ਸਕੂਲ ਦੇ ਰਿਕਾਰਡਤੋੜ ਨਤੀਜੇ ਨੇ ਪੂਰੇ ਇਲਾਕੇ ਵਿਚ ਵਾਹ-ਵਾਹ ਖੱਟੀ

Ad Position 21
No active advertisement
ਅਜੀਤ ਡੈਸਕ 15-05-2026

ਨਾਨ-ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ 97.6 ਫ਼ੀਸਦੀ ਅੰਕ ਲੈ ਕੇ ਮੋਹਰੀ ਰਹੀ
ਬਟਾਲਾ, 14 ਮਈ (ਸਤਿੰਦਰ ਸਿੰਘ)-ਸੀ.ਬੀ.ਅੱੈਸ.ਈ. (2025-2026) ਦੇ ਐਲਾਨੇ ਗਏ ਨਤੀਜਿਆਂ ਵਿਚ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਿਕਾਰਡਤੋੜ ਤੇ ਬੇਮਿਸਾਲ ਨਤੀਜਾ ਦੇ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਪਿ੍ੰਸੀਪਲ ਐੱਸ.ਬੀ. ਨਾਯਰ ਨੇ ਦੱਸਿਆ ਕਿ ਇਸ ਸਾਲ ਕੁੱਲ 152 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦੀ ਦਿੱਤੀ ਸੀ, ਜਿਸ ਵਿਚੋਂ 42 ਨਾਨ-ਮੈਡੀਕਲ, 49 ਮੈਡੀਕਲ, 49 ਕਾਮਰਸ ਤੇ ਆਰਟਸ ਗਰੁੱਪ ਦੇ 12 ਵਿਦਿਆਰਥੀ ਸਨ | ਪੱਛੜੇ ਇਲਾਕੇ ਵਿਚ ਪੜ੍ਹਾਈ ਕਰਨ ਦੇ ਬਾਵਜੂਦ ਵੀ ਸ਼ਹਿਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੱਕਰ ਦਿੰਦੇ ਹੋਏ ਸਕੂਲ ਵਿਚ ਨਾਨ-ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ 97.6 ਨੇ ਫ਼ੀਸਦੀ ਅੰਕ ਲੈ ਕੇ ਪਹਿਲਾ, ਕਾਮਰਸ ਗਰੁੱਪ ਦੇ ਵਿਦਿਆਰਥੀਆਂ ਰਮਨਪ੍ਰੀਤ ਕੌਰ ਤੇ ਜਸਪ੍ਰੀਤ ਸਿੰਘ ਨੇ 96.6 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਪ੍ਰਤਿਸ਼ਠਾ ਠਾਕੁਰ ਨੇ 96 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਨਾਨ- ਮੈਡੀਕਲ ਗਰੁੱਪ ਵਿਚੋਂ ਅੰਕਿਤਾ ਸ਼ਰਮਾ ਜਲਾਲਪੁਰ ਨੇ 97.6 ਫ਼ੀਸਦੀ ਅੰਕ ਲੈ ਕੇ ਪਹਿਲਾ, ਵਿਕਾਸ ਠਾਕੁਰ ਨੇ 95.8 ਫ਼ੀਸਦੀ ਅੰਕ ਲੈ ਕੇ ਦੂਸਰਾ, ਰੂਹਾਨਜੋਤ ਸਿੰਘ ਭੈਣੀ ਬਾਂਗਰ ਨੇ 92.4 ਫ਼ੀਸਦੀ ਅੰਕ ਲੈ ਕੇ ਤੀਸਰਾ, ਕਾਮਰਸ ਦੇ ਵਿਦਿਆਰਥੀਆਂ ਵਿਚੋਂ ਰਮਨਪ੍ਰੀਤ ਕੌਰ ਸਹਾਏਪੁਰ ਤੇ ਜਸਪ੍ਰੀਤ ਭੁੰਬਲੀ ਨੇ 96.6 ਅੰਕਾਂ ਨਾਲ ਪਹਿਲਾ, ਪ੍ਰਤਿਸਠਾ ਠਾਕੁਰ ਨੇ 96 ਫ਼ੀਸਦੀ ਅੰਕ ਲੈ ਕੇ ਦੂਸਰਾ ਤੇ ਅਰਸ਼ਪ੍ਰੀਤ ਕੌਰ ਛੀਨਾ ਰੇਤ ਵਾਲਾ ਨੇ 95.8 ਫ਼ੀਸਦੀ ਅੰਕ ਲੈ ਕੇ ਤੀਸਰਾ, ਮੈਡੀਕਲ ਗਰੁੱਪ ਵਿਚੋਂ ਲਕਸ਼ਪ੍ਰੀਤ ਕੌਰ ਲੋਧੀਪੁਰ ਨੇ 91 ਫ਼ੀਸਦੀ ਅੰਕ ਲੈ ਕੇ ਪਹਿਲਾ, ਜਸ਼ਨਪ੍ਰੀਤ ਕੌਰ ਭੇਟ ਪੱਤਣ ਨੇ 90.6 ਫ਼ੀਸਦੀ ਅੰਕ ਲੈ ਕੇ ਦੂਸਰਾ ਤੇ ਅਨਮੋਲਪ੍ਰੀਤ ਸਿੰਘ ਫੇਰੋਚੇਚੀ ਨੇ 89 ਫ਼ੀਸਦੀ ਅੰਕ ਲੈ ਕੇ ਤੀਸਰਾ, ਆਰਟਸ ਗਰੁੱਪ ਵਿਚੋਂ ਅਰਸ਼ਪ੍ਰੀਤ ਕੌਰ ਠੱਕਰਸੰਧੂ ਨੇ 93.8 ਫ਼ੀਸਦੀ ਅੰਕ ਲੈ ਕੇ ਪਹਿਲਾ, ਨਿਮਰਤ ਬਾਜਵਾ ਫੇਰੋਚੇਚੀ ਨੇ 86 ਫ਼ੀਸਦੀ ਅੰਕ ਲੈ ਕੇ ਦੂਸਰਾ ਤੇ ਮਹਿਕਪ੍ਰੀਤ ਕੌਰ ਚੱਕ ਸ਼ਰੀਫ ਨੇ 84 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰ ਕੇ ਆਪਣੀ ਦਿ੍ੜ ਮਿਹਨਤ ਤੇ ਲਗਨ ਦਾ ਸਬੂਤ ਦੇ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਇਕ ਮੀਲ-ਪੱਥਰ ਸਾਬਿਤ ਕੀਤਾ ਹੈ | ਇਸੇ ਤਰ੍ਹਾਂ ਕਿਰਨਜੋਤ ਕੌਰ ਨੇ 94.4 ਫ਼ੀਸਦੀ, ਖੁਸ਼ਪ੍ਰੀਤ ਕੌਰ ਨੇ 94.2 ਫ਼ੀਸਦੀ, ਹਰਮੀਨ ਕੌਰ ਨੇ 93 ਫ਼ੀਸਦੀ, ਜਸ਼ਨਪ੍ਰੀਤ ਕੌਰ ਨੇ 91 ਫ਼ੀਸਦੀ, ਗੁਰਲੀਨ ਕੌਰ ਨੇ 90.4 ਫ਼ੀਸਦੀ, ਅਰੁਣਪ੍ਰੀਤ ਸਿੰਘ ਨੇ 90.4 ਫ਼ੀਸਦੀ, ਸਿਮਰਨ ਸੈਣੀ ਨੇ 90.4 ਫ਼ੀਸਦੀ, ਏਕਮਪ੍ਰੀਤ ਕੌਰ ਨੇ 90.2 ਫ਼ੀਸਦੀ ਅੰਕ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | 19 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 49 ਨੇ 80 ਫ਼ੀਸਦੀ ਤੋਂ ਉੱਪਰ ਅਤੇ ਬਾਕੀ ਸਾਰੇ ਵਿਦਿਆਰਥੀਆਂ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਫ਼ਸਟ ਡਵੀਜ਼ਨ ਲੈ ਕੇ ਸਕੂਲ ਦੇ ਮਾਣ ਨੂੰ ਵਧਾਇਆ ਹੈ | 29 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚੋਂ 100/100 ਅੰਕ ਅਤੇ 1 ਵਿਦਿਆਰਥੀ ਨੇ ਮਾਰਕੀਟਿੰਗ ਵਿਚੋਂ 100/100 ਅੰਕ ਲੈ ਕੇ ਆਪਣੀ ਕਾਮਯਾਬੀ ਦਾ ਸਬੂਤ ਦਿੱਤਾ | ਆਪਣੇ ਸ਼ਾਨਦਾਰ ਨਤੀਜੇ ਨੂੰ ਦੇਖ ਕੇ ਹੋਣਹਾਰ ਵਿਦਿਆਰਥੀਆਂ ਨੇ ਪਿ੍ੰਸੀਪਲ, ਪ੍ਰਬੰਧਕ ਕਮੇਟੀ ਮੈਂਬਰਾਂ, ਅਧਿਆਪਕਾਂ ਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਕਿਉਂਕਿ ਇਨ੍ਹਾਂ ਸਾਰਿਆਂ ਦੇ ਸਮੂਹਿਕ ਸਹਿਯੋਗ ਸਦਕਾ ਹੀ ਉਹ ਇਹ ਸ਼ਾਨਦਾਰ ਨਤੀਜਾ ਦੇਣ ਦੇ ਕਾਬਲ ਬਣੇ ਹਨ | ਇਸ ਖੁਸ਼ੀ ਦੇ ਮੌਕੇ 'ਤੇ ਪਿ੍ੰਸੀਪਲ, ਮੈਡਮ ਨਵਦੀਪ ਕੌਰ ਅਤੇ ਮੈਡਮ ਕੁਲਦੀਪ ਕੌਰ ਨੇ ਸਮੁੱਚੇ ਸਕੂਲ ਨੂੰ ਵਧਾਈ ਦਿੱਤੀ ਤੇ ਹਮੇਸ਼ਾ ਜ਼ਿੰਦਗੀ ਦੇ ਆਉਣ ਵਾਲੇ ਸਫ਼ਰ ਦੀ ਸਹੀ ਚੋਣ ਕਰ ਕੇ ਨਵੇਂ ਮੁਕਾਮ ਤੇ ਨਵੀਂ ਪਹਿਚਾਣ ਬਣਾਉਂਦੇ ਰਹਿਣ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਉੱਚ ਗੁਣਵੰਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਰਹੇਗਾ | ਇਸ ਮੌਕੇ ਸੁਨੀਤ ਠਾਕੁਰ, ਸੁਮਿਤ ਰਤੂ, ਜਸਵਿੰਦਰ ਕੌਰ, ਨਿਸ਼ਾ ਸੱਗੜ, ਮੈਡਮ ਮਨੂੰ, ਵਿਸ਼ਾਲ ਸਿੰਘ, ਕਿਰਨ ਬਾਲਾ, ਕਰਮਜੀਤ ਕੌਰ, ਮਨਦੀਪ ਕੌਰ, ਰਿਧੀਕਾ ਜੈਨ ਤੇ ਹੋਰ ਸਕੂਲ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਨਿਆੜ ਸਥਿਤ ਹੈਪੀ ਢਾਬੇ 'ਤੇ ਹਮਲਾਵਰਾਂ ਵਲੋਂ ਗੋਲੀਬਾਰੀ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ
Ad Position 24