ਗੁਰਦਾਸਪੁਰ, 14 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਜਾਂਚ ਪੜਤਾਲ 'ਚ ਪਾਇਆ ਕਿ ਪ੍ਰਦੀਪ ਕੌਰ ਉਰਫ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀ ਤਰਨਤਾਰਨ ਨੇ ਆਪਣਾ ਦਫ਼ਤਰ ਨੇੜੇ ਬਾਬਾ ਬੁੱਢਾ ਸਾਹਿਬ ਗੇਟ ਅੰਮਿ੍ਤਸਰ ਵਿਖੇ ਖੋਲਿ੍ਹਆ ਹੈ, ਜਿਸ ਨੇ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪੀੜਤ ਅੰਜੂ ਪਤਨੀ ਸਤਨਾਮ ਮਸੀਹ ਵਾਸੀ ਨਵਾਂ ਪਿੰਡ ਬਹਾਦਰ ਦੇ ਲੜਕੇ ਸਾਹਿਲ ਨੂੰ ਵਿਦੇਸ਼ ਰਸ਼ੀਆ ਭੇਜਣ ਅਤੇ ਉਥੇ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਧੋਖੇ ਨਾਲ 4,40,000 ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਨੇ ਕਥਿਤ ਦੋਸ਼ਣ ਪ੍ਰਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |