13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਧਾਰਮਿਕ ਅਸਥਾਨਾਂ 'ਤੇ ਚੋਰੀਆਂ ਹੋਣ ਨਾਲ ਇਲਾਕਾ ਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 15-05-2026
ਗੁਰਦਾਸਪੁਰ, 14 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡਾਂ ਵਿਚ ਰਾਤ ਸਮੇਂ ਧਾਰਮਿਕ ਅਸਥਾਨਾਂ 'ਤੇ ਨਿਰੰਤਰ ਚੋਰੀਆਂ ਹੋਣ ਨਾਲ ਜਨਤਾ ਕਾਫੀ ਪ੍ਰੇਸ਼ਾਨ ਹੈ | ਜਦੋਂ ਕਿ ਇਸ ਤੋਂ ਪਹਿਲਾਂ ਚਾਵਾ ਦੇ ਦੋ ਮੰਦਿਰਾਂ 'ਚ ਚੋਰੀ ਕਰਕੇ ਚੋਰ ਹਜ਼ਾਰਾਂ ਰੁਪਏ ਉਡਾ ਕੇ ਲੈ ਗਏ ਹਨ ਅਤੇ ਇਹ ਚੋਰੀ ਨਸ਼ੇੜੀ ਕਿਸਮ ਦੇ ਲੋਕਾਂ ਵਲੋਂ ਕੀਤੀ ਜਾਪਦੀ ਹੈ | ਬਹਾਦਰ ਨਵਾਂ ਪਿੰਡ ਦੇ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਅੰਦਰ ਬਾਬਾ ਰਾਂਝੇ ਸ਼ਾਹ ਦੀ ਮਜਾਰ ਹੈ ਅਤੇ ਲੋਕ ਇਸ 'ਤੇ ਕਾਫ਼ੀ ਵਿਸ਼ਵਾਸ ਰੱਖਦੇ ਹਨ, ਹਰ ਵੀਰਵਾਰ ਲੋਕ ਵੱਡੀ ਗਿਣਤੀ 'ਚ ਨਤਮਸਤਕ ਹੁੰਦੇ ਹਨ ਅਤੇ ਜਿਨ੍ਹਾਂ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਖੁੱਲ੍ਹੇ ਦਿਲ ਨਾਲ ਦਾਨ ਕਰਦੇ ਹਨ | ਕਮੇਟੀ ਜਦੋਂ ਪਿੰਡ ਅੰਦਰ ਲੰਗਰ ਲਗਾਉਂਦੀ ਹੋਵੇ ਤਾਂ ਫਿਰ ਕਮੇਟੀ ਨੰੂ ਉਸ ਗੋਲਕ ਨੰੂ ਖੋਲਣ ਦੀ ਲੋੜ ਪੈਂਦੀ ਹੈ | ਨਹੀਂ ਤਾਂ ਪੈਸੇ ਗੋਲਕ ਵਿਚ ਪਏ ਰਹਿੰਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲਕ ਵਿਚ 25-30 ਹਜ਼ਾਰ ਰੁਪਏ ਸਨ, ਇੱਥੇ ਕਮੇਟੀ ਵਲੋਂ ਹਰ ਸਾਲ ਹਾੜ੍ਹ ਮਹੀਨੇ ਧਾਰਮਿਕ ਸਮਾਗਮ ਵੱਡੇ ਰੂਪ ਕਰਵਾਇਆ ਜਾਂਦਾ ਹੈ ਅਤੇ ਕੱਵਾਲ ਤੇ ਧਾਰਮਿਕ ਗਾਇਕ ਆਉਂਦੇ ਹਨ | ਇਸ ਕਾਰਜ 'ਚ ਪ੍ਰਵਾਸੀ ਭਾਰਤੀਆਂ ਦਾ ਵੱਡਾ ਯੋਗਦਾਨ ਰਹਿੰਦਾ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਬੇਟ ਇਲਾਕੇ ਅੰਦਰ ਧਾਰਮਿਕ ਅਸਥਾਨਾਂ 'ਤੇ ਹੋ ਰਹੀਆਂ ਚੋਰੀਆਂ ਨੰੂ ਮੁੱਖ ਰੱਖਦੇ ਹੋਏ ਪੁਰਾਣਾ ਸ਼ਾਲਾ ਪੁਲਿਸ ਨੰੂ ਹਦਾਇਤਾਂ ਕਰਕੇ ਰਾਤ ਦੀ ਗਸ਼ਤ ਯਕੀਨੀ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐੱਨ. ਡੀ. ਏ. ਰਾਹੀਂ ਆਰਮਡ ਫੋਰਸਿਜ਼ 'ਚ ਜਾਣ ਵਾਲੀਆਂ ਲੜਕੀਆਂ ਲਈ ਸੁਨਹਿਰੀ ਮੌਕਾ- ਮੁਕੇਸ਼ ਵਰਮਾ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਮਾਡਰਨ ਸਕੂਲ ਉਗਰੇਵਾਲ ਦੀ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ
Ad Position 24