18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਘਰੇਲੂ ਗੈਸ ਸਿਲੰਡਰ ਸਮੇਂ ਸਿਰ ਨਾ ਮਿਲਣ ਕਰਕੇ ਲੋਕਾਂ 'ਚ ਮਚੀ ਹਾਹਾਕਾਰ

Ad Position 21
No active advertisement
ਅਜੀਤ ਡੈਸਕ 16-05-2026
ਗੁਰਦਾਸਪੁਰ, 15 ਮਈ (ਅਸ਼ੋਕ ਸ਼ਰਮਾ)-ਖਾੜੀ ਦੇਸ਼ਾਂ 'ਚ ਯੁੱਧ ਕਾਰਨ ਗੈਸ ਸਪਲਾਈ 'ਚ ਆਈ ਕਿੱਲਤ ਕਾਰਨ ਹਰ ਨਾਗਰਿਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਸਮੇਂ ਸਿਰ ਸਿਲੰਡਰ ਬੁੱਕ ਕਰਵਾਉਣ 'ਤੇ ਗੈਸ ਏਜੰਸੀਆਂ ਪਾਸੋਂ ਸਿਲੰਡਰ ਨਾ ਮਿਲਣ ਕਾਰਨ ਖਪਤਕਾਰਾਂ 'ਚ ਹਾਹਾਕਾਰ ਮਚੀ ਹੈ ਤੇ ਲੋਕ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਚੱਕਰ ਮਾਰ-ਮਾਰ ਕੇ ਥੱਕ ਚੁੱਕੇ ਹਨ | ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਸਬੰਧਿਤ ਵਿਭਾਗ ਖ਼ਿਲਾਫ਼ ਭਾਰੀ ਰੋਸ ਹੈ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਬਾਜ਼ਾਰਾਂ 'ਚ ਲੱਗੀਆਂ ਰੇਹੜੀਆਂ, ਹੋਟਲਾਂ, ਹਲਵਾਈ, ਫਾਸਟ ਫੂਡ ਆਦਿ ਵਾਲੇ ਸ਼ਰੇਆਮ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ ਜੋ ਹਰ 15 ਦਿਨਾਂ ਬਾਅਦ ਨਵਾਂ ਸਿਲੰਡਰ ਮੰਗਵਾ ਕੇ ਵਰਤ ਰਹੇ ਹਨ, ਜਿਨ੍ਹਾਂ ਨੰੂ ਰੋਕਣ ਵਾਲਾ ਕੋਈ ਨਹੀਂ ਹੈ | ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਿਲੰਡਰ ਬਲੈਕ 'ਚ ਖ਼ਰੀਦ ਕਰ ਰਹੇ ਹਨ | ਪਰ ਸਬੰਧਿਤ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਚੁੱਪ ਬੈਠਾ ਹੈ | ਇਸੇ ਤਰ੍ਹਾਂ ਦਿਹਾਤੀ ਖੇਤਰ 'ਚ ਘਰੇਲੂ ਗੈਸ ਸਿਲੰਡਰ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ | ਗੁਰਦਾਸਪੁਰ ਸ਼ਹਿਰ ਦੀ ਲਾਇਬੇ੍ਰਰੀ ਰੋਡ 'ਤੇ ਹਨੂੰਮਾਨ ਚੌਕ ਤੱਕ ਸ਼ਾਮ ਵੇਲੇ ਫਾਸਟ ਫੂਡ ਰੇਹੜੀਆਂ ਵਾਲੇ ਬੇਖ਼ੌਫ ਹੋ ਕੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਕਰ ਰਹੇ ਹਨ, ਜਿਨ੍ਹਾਂ ਨੂੰ ਦੇਖਣ 'ਤੇ ਇੰਜ ਜਾਪਦਾ ਹੈ ਜਿਵੇਂ ਸਰਕਾਰ ਤੇ ਲੋਕਲ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਘਰੇਲੂ ਸਿਲੰਡਰ ਵਰਤਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਵੇ | ਦੂਜੇ ਪਾਸੇ ਅਸਲ ਖਪਤਕਾਰਾਂ ਵਲੋਂ ਗੈਸ ਸਿਲੰਡਰ ਦੀ ਬੁਕਿੰਗ 25 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਤੇ ਉਸ ਤੋਂ 15 ਦਿਨਾਂ ਬਾਅਦ ਵੀ ਗੈਸ ਸਿਲੰਡਰ ਨਸੀਬ ਨਹੀਂ ਹੋ ਰਿਹਾ, ਕਿਉਂਕਿ ਜਦ ਖਪਤਕਾਰ ਬੁਕਿੰੰਗ ਕਰਵਾਉਂਦੇ ਹਨ ਤਾਂ ਉਨ੍ਹਾਂ ਨੰੂ ਮੈਸੇਜ ਆ ਜਾਂਦਾ ਹੈ ਕਿ ਤੁਹਾਡੀ ਗੈਸ ਡਲਿਵਰੀ ਹੋ ਗਈ ਹੈ, ਤੁਸੀਂ ਹੁਣ 25 ਦਿਨਾਂ ਬਾਅਦ ਬੁਕਿੰਗ ਕਰਵਾਓ | ਜਿਸ ਕਰਕੇ ਖਪਤਕਾਰ ਪ੍ਰੇਸ਼ਾਨੀ ਦੇ ਆਲਮ 'ਚ ਡੁੱਬ ਜਾਂਦਾ ਹੈ ਕਿ ਉਸ ਨੰੂ ਤਾਂ ਗੈਸ ਸਿਲੰਡਰ ਮਿਲਿਆ ਹੀ ਨਹੀਂ | ਏਜੰਸੀਆਂ ਵਲੋਂ ਲੋਕਾਂ ਦੀ ਕੀਤੀ ਗੈਸ ਬੁਕਿੰਗ ਨੰੂ ਬਲੈਕ 'ਚ ਵੇਚ ਕੇ ਜਿਥੇ ਚੋਖੀ ਕਮਾਈ ਕੀਤੀ ਜਾ ਹੈ, ਉਥੇ ਅਜਿਹਾ ਕਰਕੇ ਖਪਤਕਾਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਇਹ ਵੀ ਸਾਹਮਣੇ ਆਇਆ ਹੈ ਕਿ ਪੇਂਡੂ ਖੇਤਰ ਦੀਆਂ ਏਜੰਸੀਆਂ ਵਲੋਂ ਵੀ ਖਪਤਕਾਰਾਂ ਨਾਲ ਗੈਸ ਸਿਲੰਡਰ ਦੀ ਬੁਕਿੰਗ ਨੰੂ ਲੈ ਕੇ ਅਜਿਹਾ ਹੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਖਪਤਕਾਰਾਂ ਨੇ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋ ਰਿਹਾ ਹੈ, ਜਿਸ ਦਾ ਨਤੀਜਾ ਖਪਤਕਾਰਾਂ ਨੰੂ ਭੁਗਤਣਾ ਪੈ ਰਿਹਾ ਹੈ | ਲੋਕਾਂ ਨੇ ਇਹ ਵੀ ਕਿਹਾ ਕਿ ਰੇਹੜੀਆਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਰੋਕਣ ਲਈ ਸਿਵਲ ਸਪਲਾਈ ਕੰਟਰੋਲਰ, ਏ.ਡੀ.ਸੀ ਤੇ ਥਾਣਾ ਸਿਟੀ ਦੇ ਐਸ.ਐਚ.ਓ ਨੂੰ ਆਪਣੇ ਪੱਧਰ 'ਤੇ ਛਾਪੇਮਾਰੀ ਕਰਕੇ ਰੇਹੜੀ ਮਾਲਕਾਂ ਤੇ ਜਿਸ ਗੈਸ ਏਜੰਸੀ ਪਾਸੋਂ ਸਿਲੰਡਰ ਖਰੀਦੇ ਜਾਂਦੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ | ਲੋਕਾਂ ਨੇ ਮੰਗ ਕੀਤੀ ਕਿ ਬਲੈਕ 'ਚ ਵਿਕਣ ਵਾਲੇ ਸਿਲੰਡਰਾਂ ਨੂੰ ਰੋਕਣ ਲਈ ਸਖ਼ਤੀ ਨਾਲ ਨਜਿੱਠਿਆ ਜਾਵੇ | ਇਸ ਸਬੰਧੀ ਜਦੋਂ ਜ਼ਿਲ੍ਹਾ ਸਹਾਇਕ ਫੂਡ ਸਪਲਾਈ ਅਫ਼ਸਰ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਲਦ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਕਰਨ ਵਾਲੇ ਹੋਟਲ ਤੇ ਰੇਹੜੀਆਂ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦੋਸਤ ਦੇ ਜੀਜੇ ਨੇ ਸਾਥੀਆਂ ਸਮੇਤ ਨੌਜਵਾਨ ਨੰੂ ਮਾਰੀ ਗੋਲੀ ਤੇ ਤੋੜੀ ਲੱਤ-ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿਚ ਝੋਖਿਆ : ਜਾ...
Ad Position 24