18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਆਪਣੀ ਗੱਡੀ ਛੱਡ ਕੇ ਭੱਜਿਆ <br/>

Ad Position 21
No active advertisement
ਅਜੀਤ ਡੈਸਕ 16-05-2026
ਵਡਾਲਾ ਗ੍ਰੰਥੀਆਂ, 15 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਬੀਤੀ ਰਾਤ ਚੋਰਾਂ ਵਲੋਂ ਸਤਕੋਹਾ ਪਿੰਡ ਦੇ ਨਜ਼ਦੀਕ ਖੇਤਾਂ ਵਿਚ ਲੱਗੇ ਇਕ ਟਰਾਂਸਫਾਰਮਰ ਦਾ ਤੇਲ ਚੋਰੀ ਕਰ ਲਿਆ ਗਿਆ | ਦਿਨ ਚੜ੍ਹ ਜਾਣ ਕਾਰਨ ਚੋਰ ਚੋਰੀ ਕੀਤਾ ਤੇਲ ਨਜ਼ਦੀਕੀ ਗੰਨੇ ਦੇ ਖੇਤ ਵਿਚ ਲੁਕਾ ਕੇ ਚਲੇ ਗਏ ਤਾਂ ਜੋ ਅਗਲੀ ਰਾਤ ਹਨੇਰੇ ਵਿਚ ਇਸ ਨੂੰ ਲੈ ਜਾ ਸਕਣ | ਸਵੇਰੇ ਜਦੋਂ ਕਿਸਾਨਾਂ ਨੇ ਚੋਰੀ ਹੋਏ ਤੇਲ ਦੀ ਭਾਲ ਸ਼ੁਰੂ ਕੀਤੀ ਤਾਂ ਕਮਾਦ ਵੱਲ ਜਾਂਦੀਆਂ ਪੈੜਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਗੰਨੇ ਦੇ ਖੇਤ ਵਿਚ ਲੁਕਾਇਆ ਹੋਇਆ ਤੇਲ ਦਾ ਕੈਨ ਮਿਲ ਗਿਆ | ਇਸ ਤੋਂ ਬਾਅਦ ਕਿਸਾਨਾਂ ਨੇ ਪੂਰੀ ਯੋਜਨਾਬੱਧ ਤਰੀਕੇ ਨਾਲ ਅਗਲੀ ਰਾਤ ਉਥੇ ਪਹਿਰਾ ਦੇਣ ਦਾ ਫ਼ੈਸਲਾ ਕੀਤਾ | ਅੱਧੀ ਰਾਤ ਸਮੇਂ ਜਦੋਂ ਚੋਰ ਇਕ ਗੱਡੀ ਵਿਚ ਆਪਣਾ ਲੁਕਾਇਆ ਹੋਇਆ ਤੇਲ ਲੈਣ ਲਈ ਪਹੁੰਚੇ ਤਾਂ ਪਹਿਲਾਂ ਤੋਂ ਤਿਆਰ ਬੈਠੇ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ | ਚੋਰਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਟਰੈਕਟਰ ਅੱਗੇ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਪੂਰੀ ਤਰ੍ਹਾਂ ਰੋਕ ਲਿਆ | ਭਾਵੇਂ ਚੋਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਪਰ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਆਪਣੇ ਕਬਜ਼ੇ ਵਿਚ ਲੈ ਲਈ | ਸੂਚਨਾ ਮਿਲਣ 'ਤੇ ਥਾਣਾ ਸੇਖਵਾਂ ਦੇ ਐੱਸ.ਐੱਚ.ਓ. ਰਜਵੰਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਗੱਡੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਗਿਰੋਹ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ | ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਕਿਸਾਨ ਆਗੂ ਗੁਰਨਾਮ ਸਿੰਘ ਕਲੇਰ ਕਲਾਂ, ਤਰਲੋਚਨ ਸਿੰਘ ਸਤਕੋਹਾ, ਹਰਜੀਤ ਸਿੰਘ ਹਰਸੀਆਂ, ਸਾ. ਸਰਪੰਚ ਜਸਵੰਤ ਸਿੰਘ, ਸਾ. ਸਰਪੰਚ ਬਲਰਾਜ ਸਿੰਘ, ਗੁਰਵਿੰਦਰਪਾਲ ਸਿੰਘ ਵਿੱਕੀ, ਅਮਨਦੀਪ ਸਿੰਘ ਸੋਨੂੰ, ਸੁਖਵੰਤ ਸਿੰਘ, ਰਬਿੰਦਰ ਸਿੰਘ, ਸਾਬੀ ਬਹਿਬਲਚੱਕ, ਸੁਖਰਾਜ ਸਿੰਘ, ਹਰਵੀਰ ਸਿੰਘ ਹਰਸੀਆਂ, ਕੁਲਜੀਤ ਸਿੰਘ, ਅਕਾਲਦੀਪ ਸਿੰਘ, ਬਚਿੱਤਰ ਸਿੰਘ ਸਰਪੰਚ ਨਵਾਂ ਪਿੰਡ, ਗੁਰਮੀਤ ਸਿੰਘ, ਤਿਲਕਰਾਜ ਸਿੰਘ ਹਰਸੀਆਂ, ਕੁਲਦੀਪ ਸਿੰਘ ਪੇਰੋਸ਼ਾਹ, ਹੈੱਡਮਾਸਟਰ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਫ਼ੌਜੀ, ਨੰਬਰਦਾਰ ਅਜੀਤ ਸਿੰਘ, ਬਲਕਾਰ ਸਿੰਘ, ਗੁਰਮੇਜ ਸਿੰਘ, ਅਮਰਜੀਤ ਸਿੰਘ ਅਤੇ ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਥਾਣਾ ਸੇਖਵਾਂ ਪਹੁੰਚੇ | ਕਿਸਾਨਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸਿਆਸੀ ਦਬਾਅ ਜਾਂ ਹੋਰ ਤਰੀਕੇ ਨਾਲ ਚੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ਕਿਸਾਨ ਭਰਵਾਂ ਵਿਰੋਧ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਬਟਾਲਾ ਨਗਰ ਨਿਗਮ ਚੋਣਾਂ - 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ - ਅੱਜ ਆਖ਼ਰੀ ਦਿਨ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਡਕੈਤੀ ਦੀ ਯੋਜਨਾ ਨਾਕਾਮ
Ad Position 24