18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਇਲਾਕੇ ਦੇ ਵਿਕਾਸ ਸਦਕਾ ਰਮਨ ਬਹਿਲ ਦੀ ਜਿੱਤ ਯਕੀਨੀ-ਆਗੂ

Ad Position 21
No active advertisement
ਅਜੀਤ ਡੈਸਕ 16-05-2026
ਤਿੱਬੜ, 15 ਮਈ (ਸੋਹਨ ਮਲਿਕ)-ਮਾਨ ਸਰਕਾਰ ਦੀ ਅਗਵਾਈ ਹੇਠ ਹਲਕਾ ਗੁਰਦਾਸਪੁਰ ਇਲਾਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਇਲਾਕੇ ਦੇ ਕਰਵਾਏ ਵਿਕਾਸ ਸਦਕਾ ਇਲਾਕਾ ਵਾਸੀਆਂ ਦਾ ਦਿਲ ਜਿੱਤ ਲਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅਮਰੀਕ ਸਿੰਘ ਸਰਸਪੁਰ, ਹਰਦੇਵ ਸਿੰਘ ਸਰਸਪੁਰ, ਗੁਰਮੀਤ ਸਿੰਘ ਸਰਸਪੁਰ, ਲਖਵਿੰਦਰ ਸਿੰਘ ਭੁੰਬਲੀ ਆਦਿ ਨੇ ਕਿਹਾ ਕਿ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਇਲਾਕੇ ਵਿਚ ਬਹੁਤ ਵਿਕਾਸ ਕਰਵਾਇਆ ਹੈ | ਜਦੋਂ ਕਿ ਗਲੀਆਂ, ਨਾਲੀਆਂ, ਸੀਵਰੇਜ, ਲਿੰਕ ਰੋਡ, ਸ਼ਮਸ਼ਾਨਘਾਟ, ਕਬਰਸਤਾਨ, ਸਕੂਲ ਆਦਿ ਦੇ ਕਰਵਾਏ ਵਿਕਾਸ ਤੋਂ ਲੋਕ ਖੁਸ਼ ਹਨ | ਉਨ੍ਹਾਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਇਲਾਕੇ ਦੇ ਵਿਕਾਸ ਤੇ ਸੇਵਾ ਸਦਕਾ ਇਲਾਕੇ ਦੇ ਲੋਕ ਰਮਨ ਬਹਿਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਨੰੂ ਭਾਰੀ ਸਹਿਯੋਗ ਦੇ ਕੇ ਵੱਡੀ ਲੀਡ ਨਾਲ ਜਿਤਾਉਣਗੇ |
Ad Position 22
No active advertisement
ਪਿਛਲੀ ਖ਼ਬਰ ਠਾਠ ਨਾਨਕਸਰ ਮਹਿਲ ਕਲਾਂ ਵਿਖੇ ਸੰਤ ਮਹਾਂਪੁਰਖਾਂ ਦੀ ਯਾਦ 'ਚ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਅਗਲੀ ਖ਼ਬਰ ਪਾਵਰਕਾਮ ਸਬ ਡਵੀਜ਼ਨ ਬਹਿਰਾਮਪੁਰ ਦਾ ਦਫ਼ਤਰ ਤਬਦੀਲ
Ad Position 24