28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੀਂਹ-ਝੱਖੜ ਨਾਲ ਪੋਲਟਰੀ ਫਾਰਮ ਦੇ ਸ਼ੈੱਡ ਦਾ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 18-05-2026
ਫ਼ਤਹਿਗੜ੍ਹ ਚੂੜੀਆਂ, 17 ਮਈ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ-ਮਜੀਠਾ ਦੇ ਨਜ਼ਦੀਕ ਪਿੰਡ ਭੰਗਵਾਂ ਵਿਖੇ ਮੀਂਹ ਅਤੇ ਚੱਲੇ ਤੇਜ਼ ਝੱਖੜ ਨਾਲ ਪ੍ਰਫੈਕਟ ਪੋਲਟਰੀ ਪ੍ਰੋਡਕਟ ਬੀ.ਵੀ.ਆਈ., ਸੀ.ਸੀ.ਪੀ. ਫਾਰਮ ਦੇ ਸ਼ੱੈਡ ਦਾ ਭਾਰੀ ਨੁਕਸਾਨ ਹੋ ਗਿਆ | ਇਸ ਸਬੰਧੀ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਆਈ ਭਾਰੀ ਬਾਰਿਸ਼ ਅਤੇ ਚੱਲੇ ਤੇਜ਼ ਝੱਖੜ ਕਾਰਨ ਉਸ ਦੇ ਪੋਲਟਰੀ ਫਾਰਮ ਦੀਆਂ ਟੀਨਾਂ ਉੱਡ ਗਈਆਂ ਅਤੇ ਕੰਧਾਂ ਵੀ ਢਹਿ-ਢੇਰੀ ਹੋ ਗਈਆਂ, ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਮੌਕੇ ਜਤਿੰਦਰ ਸਿੰਘ ਵਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਦੇ ਵਿਰੋਧ 'ਚ ਆਸ਼ਾ ਵਰਕਰਾਂ ਵਲੋਂ ਕੱਲ੍ਹ ਨੰੂ ਸਿਵਲ ਸਰਜਨ ਦਫ਼ਤਰ ਦੇ ਘਿਰਾਓ ਦਾ ਐਲਾਨ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਨੇ ਗੋਰਸੀਆਂ ਖਾਨ ਮੁਹੰਮਦ ਵਿਖੇ ਭਾਜਪਾ ਦਾ ਪੁਤਲਾ ਫੂਕਿਆ
Ad Position 24