19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲਖਬੀਰ ਸਿੰਘ ਲੋਧੀਨੰਗਲ ਨੇ ਚੋਣਾਂ ਦੌਰਾਨ ਕਿਸੇ ਵੀ ਗੜਬੜੀ ਕਰਨ ਸੰਬੰਧੀ ਦਿੱਤੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 19-05-2026
ਫਤਹਿਗੜ੍ਹ ਚੂੜੀਆਂ, 18 ਮਈ (ਅਵਤਾਰ ਸਿੰਘ ਰੰਧਾਵਾ)-ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਉਨ੍ਹਾਂ ਵਲੋਂ ਫਤਹਿਗੜ੍ਹ ਚੂੜੀਆਂ ਦੀਆਂ ਨਗਰ ਕੌਂਸਲ ਚੋਣਾਂ ਸਬੰਧੀ ਸ਼ਹਿਰ ਦੀਆਂ 13 ਵਾਰਡਾਂ ਤੋਂ ਅਕਾਲੀ ਦਲ ਦੇ ਚੰਗੇ ਉਮੀਦਵਾਰ ਖੜੇ੍ਹ ਕੀਤੇ ਹਨ | ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰਾਂ ਵਲੋਂ ਦਾਖ਼ਲ ਕਰਵਾਏ ਗਏ ਨਾਮਜ਼ਦਗੀ ਪੱਤਰਾਂ 'ਚ ਕੋਈ ਵੀ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੱਤਾਧਾਰੀ ਪਾਰਟੀ ਵਲੋਂ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਜਾਂਦੇ ਸਨ, ਇਸ ਵਾਰ ਅਸੀਂ ਸਹੀ ਕਾਗਜ਼ਾਂ ਨੂੰ ਰੱਦ ਨਹੀਂ ਹੋਣ ਦਿਆਂਗੇ, ਕਿਉਂਕਿ ਕਾਗਜ਼ਾਂ ਦਾ ਰਿਕਾਰਡ ਉਨ੍ਹਾਂ ਚੈੱਕ ਲਿਸਟ ਸਮੇਤ ਸੰਭਾਲ ਕੇ ਰੱਖ ਲਿਆ ਹੈ | ਉਨ੍ਹਾਂ ਕਿਹਾ ਕਿ ਹਰ ਇਕ ਦਾ ਹੱਕ ਹੈ ਕਿ ਚੋਣਾਂ ਲੜੇ ਤੇ ਲੋਕਾਂ ਦਾ ਫਤਵਾ ਲਵੇ, ਪਰ ਚੋਣਾਂ ਦੌਰਾਨ ਉਹ ਅਮਨ-ਸ਼ਾਂਤੀ ਪਸੰਦ ਕਰਦੇ ਹਨ, ਨਾ ਧੱਕੇਸ਼ਾਹੀ ਕਰਨਗੇ ਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ | ਉਨ੍ਹਾਂ ਕਿਹਾ ਕਿ ਸਾਨੂੰ ਤੇ ਲੋਕਾਂ ਨੂੰ ਇਥੇ ਲਗਾਏ ਗਏ ਆਰ.ਓ. 'ਤੇ ਸ਼ੱਕ ਹੈ, ਕਿਉਂਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਕਰਦਾ ਰਿਹਾ ਹੈ, ਪਰ ਇਸ ਵਾਰ ਅਸੀਂ ਚਾਹੁੰਦੇ ਹਾਂ ਕਿ ਇਸ ਦਫਤਰ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਕਿਸੇ ਵੀ ਕਿਸਮ ਦੀ ਹੇਰਾਫੇਰੀ ਨਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਚਿਰਾਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਤੇ ਹੋਰ ਮਸਲਿਆਂ, ਸੁਵਿਧਾਵਾਂ ਦਾ ਹੱਲ ਕਰਨ ਵਾਸਤੇ ਸ੍ਰੋਮਣੀ ਅਕਾਲੀ ਦਲ ਵਲੋਂ ਉਸਾਰੂ ਸੋਚ ਰੱਖਦਿਆਂ ਉਮੀਦਵਾਰ ਖੜੇ੍ਹ ਕੀਤੇ ਗਏ ਹਨ, ਆਸ ਹੈ ਕਿ ਲੋਕ ਫਤਵਾ ਦੇਣਗੇ | ਇਸ ਮੌਕੇ ਕੰਵਰ ਸੰਦੀਪ ਸਿੰਘ ਲੋਧੀਨੰਗਲ, ਮਲਕੀਤ ਸਿੰਘ ਰੰਧਾਵਾ ਝੰਜੀਆਂ ਕਲਾਂ, ਗੁਰਜੀਤ ਸਿੰਘ ਬਿਜਲੀਵਾਲ, ਨਰਿੰਦਰ ਸਿੰਘ ਮਿੰਟਾ ਰੰਧਾਵਾ, ਸੁਰਿੰਦਰ ਕੁਮਾਰ, ਲਖਵਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਰੋਜ਼, ਮਨਪ੍ਰੀਤ ਸਿੰਘ ਮੰਨਾ, ਸੁੱਚਾ ਸਿੰਘ, ਮਾ. ਤਰਸੇਮ ਸਿੰਘ, ਸੁਖਪਾਲ ਸਿੰਘ ਧੌਲਪੁਰ, ਸੁਰਜੀਤ ਕੌਰ, ਨੀਰੂ, ਗੁਰਜੀਤ ਕੌਰ, ਆਸਾ, ਭੁਪਿੰਦਰ ਸਿੰਘ, ਹਰਨੇਕ ਸਿੰਘ, ਲਖਵਿੰਦਰ ਸਿੰਘ, ਇਸਦੀਪ ਕੌਰ, ਅਮਰਜੀਤ ਸਿੰਘ, ਗਗਨਦੀਪ ਕੌਰ, ਸੁਖਦੇਵ ਸਿੰਘ ਸੁੱਖਾ, ਵਿਲੀਅਮ ਮਸੀਹ ਆਦਿ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਤੋਂ ਭਾਜਪਾ ਦੇ 13 ਵਾਰਡਾਂ ਤੋਂ ਉਮੀਦਵਾਰ ਨਗਰ ਕੌਂਸਲ ਚੋਣਾਂ ਜਿੱਤਣਗੇ- ਰਵੀਕਰਨ ਸਿੰਘ ਕਾਹਲੋਂ ਅਗਲੀ ਖ਼ਬਰ ਕੋਟਲੀ ਸੂਰਤ ਮੱਲ੍ਹੀ ਸਮੇਤ ਇਲਾਕੇ 'ਚ ਕੱਲ੍ਹ ਮੈਡੀਕਲ ਸਟੋਰ ਬੰਦ ਰਹਿਣਗੇ <br/>
Ad Position 24