19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਧਿਆਪਕ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-05-2026
ਗੁਰਦਾਸਪੁਰ, 18 ਮਈ (ਪੰਕਜ ਸ਼ਰਮਾ)-ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਅਧਿਆਪਕਾਂ ਵਲੋਂ ਜਨਗਣਨਾ ਤੇ ਚੋਣ ਡਿਊਟੀਆਂ 'ਚ ਕੀਤੀਆਂ ਭਾਰੀ ਬੇਨਿਯਮੀਆਂ ਖ਼ਿਲਾਫ਼ ਤਹਿਸੀਲਦਾਰ ਤੇ ਏ.ਡੀ.ਸੀ ਜਨਰਲ ਦੇ ਸੁਪਰਡੈਂਟ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਗਿਆ | ਪਰ ਤਹਿਸੀਲਦਾਰ ਵਲੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਸੁਣਨ ਦੀ ਬਜਾਏ ਗੈਰ-ਜ਼ਿੰਮੇਵਾਰਾਨਾ ਤੇ ਪੱਖਪਾਤੀ ਰਵੱਈਆ ਅਪਣਾਇਆ ਗਿਆ | ਪ੍ਰਸ਼ਾਸਨ ਦੇ ਇਸ ਹੰਕਾਰੀ ਵਤੀਰੇ ਕਾਰਨ ਸਮੂਹ ਅਧਿਆਪਕ ਵਰਗ 'ਚ ਭਾਰੀ ਰੋਸ ਹੈ | ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕੜਾਕੇ ਦੀ ਗਰਮੀ ਪੈ ਰਹੀ ਹੈ ਅਤੇ ਪਾਰਾ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ | ਅਜਿਹੇ 'ਚ ਅਧਿਆਪਕਾਂ ਕੋਲੋਂ ਸਕੂਲ ਦੀ ਡਿਊਟੀ ਦੇ ਨਾਲ ਬਿਨ੍ਹਾਂ ਫ਼ਾਰਗ ਕੀਤੇ ਘਰ-ਘਰ ਜਾ ਕੇ ਜਨਗਣਨਾ ਕਰਵਾਉਣ ਦਾ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਵਾਇਆ ਜਾ ਰਿਹਾ ਹੈ | ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀ ਏ.ਸੀ ਕਮਰਿਆਂ 'ਚ ਬੈਠ ਕੇ ਫ਼ਰਮਾਨ ਜਾਰੀ ਕਰ ਰਹੇ ਹਨ | ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਡਿਊਟੀਆਂ ਲਗਾਉਣ ਤੇ ਕੱਟਣ 'ਚ ਸ਼ਰੇਆਮ ਪੱਖਪਾਤ ਕੀਤਾ ਗਿਆ ਹੈ | ਤਹਿਸੀਲਦਾਰ ਦਫ਼ਤਰ ਵਲੋਂ ਆਪਣੇ ਚਹੇਤਿਆਂ, ਸਿਫ਼ਾਰਸ਼ੀਆਂ ਤੇ ਰਿਸ਼ਤੇਦਾਰਾਂ ਦੀਆਂ ਡਿਊਟੀਆਂ ਮਨਮਰਜ਼ੀ ਨਾਲ ਕੱਟੀਆਂ ਹਨ | ਦੂਜੇ ਪਾਸੇ ਜਿਨ੍ਹਾਂ ਅਧਿਆਪਕਾਂ ਦੇ ਬੱਚੇ ਜਾਂ ਪਰਿਵਾਰਿਕ ਮੈਂਬਰ ਬਿਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਦੀ ਲਾਚਾਰੀ ਤੇ ਮੈਡੀਕਲ ਹਾਲਤ ਨੂੰ ਤਹਿਸੀਲਦਾਰ ਵਲੋਂ ਅਣਗੌਲਿਆ ਕਰਕੇ ਡਿਊਟੀਆਂ ਕੱਟਣ ਤੋਂ ਸਾਫ਼ ਮਨਾ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪੱਖਪਾਤੀ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਅਧਿਆਪਕਾਂ ਨੂੰ 150 ਤੋਂ ਵੱਧ ਘਰਾਂ ਦੀ ਗਿਣਤੀ ਕਰਨ ਲਈ ਮਜਬੂਰ ਨਾ ਕੀਤਾ ਜਾਵੇ | ਇਸ ਮੌਕੇ ਕੁਲਦੀਪ ਪੁਰੋਵਾਲ, ਰਾਜ ਸੁਖਵਿੰਦਰ ਸਿੰਘ, ਅਸ਼ਵਨੀ ਫੱਜੂਪੁਰ, ਓਾਕਾਰ ਸਿੰਘ, ਰਜਨੀ ਪਰਕਾਸ਼, ਸਲਵਿੰਦਰ ਕੁਮਾਰ, ਗਗਨਦੀਪ ਸਿੰਘ, ਬਲਵਿੰਦਰ ਕੌਰ, ਅਨਿਲ ਕੁਮਾਰ ਲਾਹੌਰੀਆ, ਸੰਜੀਵ ਕੁਮਾਰ, ਸਤਿੰਦਰ ਕੌਰ, ਅਸ਼ੋਕ ਕੁਮਾਰ, ਬੰਟੀ ਠਾਕੁਰ, ਸ਼ਰਨਜੀਤ ਸਿੰਘ, ਹਰਪਾਲ ਸਿੰਘ, ਬਲਕਾਰ ਸਿੰਘ, ਸੁਖਮਨ, ਰਾਕੇਸ਼ ਕੁਮਾਰ, ਰਜਨੀ ਬਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਥਾਂ-ਥਾਂ ਲੱਗੇ ਕੂੜੇ ਦੇ ਢੇਰ ਦੇ ਰਹੇ ਬਿਮਾਰੀਆਂ ਨੂੰ ਸੱਦਾ <br/> ਅਗਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਦਿਆਰਥੀ ਵਿਕਾਸ ਗਤੀਵਿਧੀਆਂ 'ਚ ਨਵੀਆਂ ਉਚਾਈਆਂ ਛੂਹ ਰਹੀ <br/>
Ad Position 24