26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੱਲ੍ਹੀ ਵਲੋਂ ਸੋਸ਼ਲ ਮੀਡੀਆ ਹਲਕਾ ਮੀਤ ਕੋਆਰਡੀਨੇਟਰ ਨਿਯੁਕਤ ਹੋਣ 'ਤੇ ਵਿਧਾਇਕ ਰੰਧਾਵਾ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 21-05-2026
ਕਲਾਨੌਰ, 20 ਮਈ (ਪੁਰੇਵਾਲ)-ਆਮ ਆਦਮੀ ਪਾਰਟੀ 'ਚ ਪਿਛਲੇ ਲੰਮੇਂ ਸਮੇਂ ਤੋਂ ਪ੍ਰਚਾਰ ਦਾ ਕੰਮ ਕਰਦੇ ਆ ਰਹੇ ਪਿੰਡ ਜੀਓਜੁਲਾਈ ਵਾਸੀ ਯੂਥ ਆਗੂ ਲਖਵਿੰਦਰ ਸਿੰਘ ਮੱਲ੍ਹੀ ਨੂੰ ਆਮ ਆਦਮੀਂ ਪਾਰਟੀ ਵਲੋਂ ਸੋਸਲ ਮੀਡੀਆ ਦਾ ਹਲਕਾ ਡੇਰਾ ਬਾਬਾ ਨਾਨਕ ਤੋਂ ਮੀਤ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਹਲਕੇ ਦੇ ਵਰਕਰਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਸ਼ੋਸਲ ਮੀਡੀਆ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ ਵਲੋਂ ਵੀ ਮੱਲ੍ਹੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ | ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੂਬਾ ਪ੍ਰਭਾਰੀ ਮੁਨੀਸ਼ ਸਿਸੋਦੀਆ, ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਅਤੇ ਸੋਸਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ ਸਮੇਤ ਹਲਕੇ ਦੇ ਸਮੱਰਥਕ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ, ਉਹ ਪਹਿਲਾਂ ਤੋਂ ਵੀ ਵੱਧ ਸਮਰਪਿਤ ਭਾਵਨਾ ਨਾਲ ਕੰਮ ਕਰ ਕੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਪ੍ਰਚਾਰ ਲਈ ਸੰਜੀਦਗੀ ਨਾਲ ਮਿਹਨਤ ਕਰਨਗੇ | ਮੀਤ ਕੋਆਰਡੀਨੇਟਰ ਮੱਲ੍ਹੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੀ ਹੈ, ਜਿਸ ਵਲੋਂ ਸੂਬੇ 'ਚ ਵਾਅਦਿਆਂ ਤੋਂ ਇਲਾਵਾ ਵੀ ਦਰਜਨਾਂ ਅਜਿਹੇ ਲੋਕ ਹਿੱਤ 'ਚ ਕਾਰਜ ਕੀਤੇ ਹਨ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਲਾਭ ਤੇ ਸਹੂਲਤਾਂ ਮਿਲ ਰਹੀਆਂ ਹਨ | ਮੱਲ੍ਹੀ ਨੇ ਕਿਹਾ ਕਿ ਲੋਕਾਂ ਦੀ ਆਮ ਆਦਮੀ ਪਾਰਟੀ 'ਤੇ ਭਰੋਸੇਯੋਗਤਾ ਮਜ਼ਬੂਤ ਹੋਈ ਹੈ ਅਤੇ ਵਿਰੋਧੀਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਆਪਣੀ ਹੋਂਦ ਦੀ ਬਹਾਲੀ ਲਈ ਆਮ ਆਦਮੀ ਪਾਰਟੀ 'ਤੇ ਬੇਬੁਨਿਆਦ ਦੂਸ਼ਣ ਕਰਦੇ ਹਨ | ਮੀਤ ਕੋਆਰਡੀਨੇਟਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮਹਿਲਾਵਾਂ ਨੂੰ 1000-1500 ਰੁਪਏ ਵੀ ਮਿਲਣ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਹੱਕਾਂ ਦੀ ਲੜਾਈ ਲਈ ਜਨਰਲ ਸਮਾਜ ਨੂੰ ਇਕੱਠੇ ਹੋਣਾ ਪਵੇਗਾ-ਐਡਵੋਕੇਟ ਨਰੇਸ਼ ਠਾਕੁਰ ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਸਮਾਜਿਕ ਮੁੱਦਿਆਂ 'ਤੇ ਸੈਮੀਨਾਰ ਕਰਵਾਇਆ
Ad Position 24