ਗੁਰਦਾਸਪੁਰ, 20 ਮਈ (ਚੱਕਰਾਜਾ)-ਗੁਰਦਾਸਪੁਰ ਦੇ ਗੀਤਾ ਭਵਨ ਰੋਡ 'ਤੇ ਬੱਬਰ ਇਲੈਕਟੋ੍ਰਨਿਕਸ ਦੀ ਦੁਕਾਨ ਨੂੰ ਅੱਗ ਲੱਗ ਗਈ | ਜਿਸ ਨਾਲ ਦੁਕਾਨ 'ਚ ਲੱਗੇ ਫਿਟਿੰਗ ਕਾਊਾਟਰ, ਵਾਇਰਿੰਗ ਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ | ਜਿਸ ਤੋਂ ਬਾਅਦ ਫਾਇਰ ਬਿ੍ਗੇਡ ਵਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਪਰ ਦੁਕਾਨਦਾਰ ਦਾ ਕਾਫੀ ਸਮਾਨ ਸੜ ਗਿਆ | ਦੁਕਾਨਦਾਰ ਮੋਹਿਤ ਬੱਬਰ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਗਿਆ ਸੀ ਕਿ 15 ਮਿੰਟ ਬਾਅਦ ਹੀ ਉਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਦੁਕਾਨ ਅੰਦਰ ਅੱਗ ਲੱਗ ਗਈ ਹੈ ਤੇ ਗੁਆਂਢੀਆਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਵੀ ਸੂਚਿਤ ਕਰ ਦਿੱਤਾ | ਉਹ ਤੁਰੰਤ ਦੁਕਾਨ 'ਤੇ ਆਇਆ ਤੇ ਉਸ ਨੇ ਗੁਆਂਢੀਆਂ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ | ਜਿਸ ਤੋਂ ਬਾਅਦ ਫਾਇਰ ਬਿ੍ਗੇਡ ਉੱਥੇ ਪਹੁੰਚ ਗਈ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਉਸ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਚਾਰ-ਪੰਜ ਲੱਖ ਰੁਪਏ ਦੇ ਕਰੀਬ ਬਿਜਲੀ ਦਾ ਸਮਾਨ ਸੀ, ਜਿਸ ਵਿਚੋਂ ਕੁਝ ਅੱਗ ਨਾਲ ਤੇ ਕੁਝ ਪਾਣੀ ਦੀਆਂ ਬੋਛਾਰਾਂ ਨਾਲ ਖ਼ਰਾਬ ਹੋ ਗਿਆ ਹੈ, ਉੱਥੇ ਹੀ ਦੁਕਾਨ ਦੀ ਫਿਟਿੰਗ, ਵਾਇਰਿੰਗ ਤੇ ਕਾਊਾਟਰ ਵੀ ਸੜ ਕੇ ਸੁਆਹ ਹੋ ਗਏ |