26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ੍ਰੀ ਮਨੀ ਮਹੇਸ਼ ਸੇਵਾ ਸੰਮਤੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 21-05-2026
ਸ਼ਾਹਪੁਰ ਕੰਢੀ, 20 ਮਈ (ਰਣਜੀਤ ਸਿੰਘ)-ਸ੍ਰੀ ਮਨੀ ਮਹੇਸ਼ ਸੇਵਾ ਸੰਮਤੀ ਜੁਗਿਆਲ-ਪਠਾਨਕੋਟ ਦੀ ਮੀਟਿੰਗ ਕਮੇਟੀ ਦੇ ਸੰਸਥਾਪਕ ਤੇ ਚੇਅਰਮੈਨ ਵਿਪਨ ਮਹਾਜਨ ਦੀ ਪ੍ਰਧਾਨਗੀ ਹੇਠ ਸਪਤ ਸਰੋਵਰ ਮੰਦਿਰ ਰਾਣੀਪੁਰ ਉਪਰਲਾ ਵਿਖੇ ਹੋਈ | ਜਿਸ ਵਿਚ 14 ਹਜ਼ਾਰ ਫੁੱਟ ਦੀ ਉਚਾਈ 'ਤੇ ਸ੍ਰੀ ਮਨੀ ਮਹੇਸ਼ ਸ਼ਿਵ ਕੁੰਡ ਵਿਖੇ ਲਗਾਏ ਜਾ ਰਹੇ 27ਵੇਂ ਭੰਡਾਰੇ ਦੀ ਰੂਪ ਰੇਖਾ ਤਿਆਰ ਕੀਤੀ ਗਈ ਤੇ ਸੇਵਾ ਕਰਨ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਇੰਨ੍ਹੀ ਉੱਚਾਈ ਹੋਣ ਦੇ ਬਾਵਜੂਦ ਸ਼ਰਧਾਲੂਆਂ ਲਈ ਲੰਗਰ, ਰਾਤ ਠਹਿਰਣ ਲਈ ਕੰਬਲ ਤੇ ਟਾਇਲਟ ਦਾ ਪ੍ਰਬੰਧ ਕੀਤਾ ਜਾਂਦਾ ਹੈ | ਯਾਤਰੂਆਂ ਨੰੂ ਹਰ ਮੈਡੀਕਲ ਸਹਾਇਤਾ ਵੀ ਮੁਫ਼ਤ ਦਿੱਤੀ ਜਾਂਦੀ ਹੈ | ਇਹ ਲੰਗਰ 1 ਸਤੰਬਰ ਤੋਂ 11 ਸਤੰਬਰ ਤੱਕ ਚੱਲਦਾ ਹੈ | ਮੀਟਿੰਗ 'ਚ ਪ੍ਰਧਾਨ ਵਿਜੇ ਮਲਹੋਤਰਾ, ਜਰਨਲ ਸਕੱਤਰ ਹੈਪੀ ਸਿੰਘ, ਮੀਤ ਪ੍ਰਧਾਨ ਜਗਦੀਸ਼ ਸਿੰਘ, ਸੋਮਰਾਜ, ਮਨਜੀਤ ਸਿੰਘ, ਮੁਨੇਸ ਸੈਣੀ, ਰਿਸ਼ੂ ਸਿੰਘ, ਮਨੋਜ ਸਿੰਘ ਅਤੇ ਸ਼ੈਲੀ ਪਠਾਨੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠਾਕੁਰ ਸ਼ੇਰ ਸਿੰਘ ਦੀ ਯਾਦ ਨੂੰ ਸਮਰਪਿਤ 9ਵਾਂ ਜ਼ਿਲ੍ਹਾ ਬੈਡਮਿੰਟਨ ਟੂਰਨਾਮੈਂਟ 29 ਤੋਂ ਅਗਲੀ ਖ਼ਬਰ ਇਲੈਕਟੋ੍ਰਨਿਕ ਦੀ ਦੁਕਾਨ ਨੂੰ ਲੱਗੀ ਅੱਗ
Ad Position 24