26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਠਾਕੁਰ ਸ਼ੇਰ ਸਿੰਘ ਦੀ ਯਾਦ ਨੂੰ ਸਮਰਪਿਤ 9ਵਾਂ ਜ਼ਿਲ੍ਹਾ ਬੈਡਮਿੰਟਨ ਟੂਰਨਾਮੈਂਟ 29 ਤੋਂ

Ad Position 21
No active advertisement
ਅਜੀਤ ਡੈਸਕ 21-05-2026
ਪਠਾਨਕੋਟ, 20 ਮਈ (ਸੰਧੂ)-ਪਠਾਨਕੋਟ ਡਿਸਟਿ੍ਕਟ ਬੈਡਮਿੰਟਨ ਐਸੋਸੀਏਸ਼ਨ ਵਲੋਂ 29 ਤੋਂ 31 ਮਈ 2026 ਤੱਕ ਕਰਵਾਏ ਜਾ ਰਹੇ 9ਵੇਂ ਸਾਲਾਨਾ ਜ਼ਿਲ੍ਹਾ ਬੈਡਮਿੰਟਨ ਟੂਰਨਾਮੈਂਟ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਸਹਿਕਾਰ ਭਾਰਤੀ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਬਾਰ ਡਿਸਟਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਐਸੋਸੀਏਸ਼ਨ ਦੇ ਸਕੱਤਰ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਿਆ ਮਹਿਲਾ ਮਹਾਂਵਿਦਿਆਲੇ ਵਿਚ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ 'ਠਾਕੁਰ ਸ਼ੇਰ ਸਿੰਘ ਮੈਮੋਰੀਅਲ ਟੂਰਨਾਮੈਂਟ' ਵਜੋਂ ਸਮਰਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਚ ਅੰਡਰ-9, ਅੰਡਰ-11, ਅੰਡਰ-13, ਅੰਡਰ-15, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਮੁਕਾਬਲਿਆਂ ਦੇ ਨਾਲ-ਨਾਲ ਓਪਨ ਅਤੇ ਵੈਟਰਨ ਕੈਟਾਗਰੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਪ੍ਰਧਾਨ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ਸਿੰਗਲਜ਼ ਅਤੇ ਡਬਲਜ਼ ਦੋਵੇਂ ਵਰਗਾਂ ਵਿਚ ਖੇਡੇ ਜਾਣਗੇ ਤੇ ਸਾਰੇ ਮੈਚ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਹੋਣਗੇ | ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲ ਜਨਮ ਪ੍ਰਮਾਣ ਪੱਤਰ ਨਾਲ ਲਿਆਉਣਾ ਯਕੀਨੀ ਬਣਾਉਣ | ਖਿਡਾਰੀਆਂ ਲਈ ਐਂਟਰੀ ਭੇਜਣ ਦੀ ਆਖ਼ਰੀ ਮਿਤੀ 28 ਮਈ ਸ਼ਾਮ 6 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ | ਇਸ ਮੌਕੇ ਐਡਵੋਕੇਟ ਰਾਜਿੰਦਰ ਸ਼ਰਮਾ, ਉਪ ਪ੍ਰਧਾਨ ਵਿਨੀਤ ਜੁਨੇਜਾ, ਸਕੱਤਰ ਸਤਿੰਦਰ ਸਿੰਘ, ਕੋਸ਼ਾਧਿਕਾਰੀ ਵਿਨੈ ਓਹਰੀ, ਕੋਚ ਹਤਿੰਦਰ ਸੈਣੀ, ਸਤਬੀਰ ਸਿੰਘ ਖੁਰਾਨਾ, ਯੁਵਰਾਜ ਸਿੰਘ, ਸੁਰਿੰਦਰ ਰਾਹੀ, ਰਾਜੀਵ ਪੁਰੀ, ਗੋਪਾਲ ਛਾਬੜਾ, ਵਿਸ਼ਾਲ ਸਿੰਘ, ਤਰੁਣ, ਪੁਨੀਤ ਅਤੇ ਅੰਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਰ ਹਾਦਸੇ 'ਚ ਮਾਰੇ ਗਏ ਵਿਕਰਮ ਉਰਫ਼ ਵਿੱਕੀ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਖ਼ਬਰ 'ਤੇ ਜਤਾਇਆ ਗੰਭੀ... ਅਗਲੀ ਖ਼ਬਰ ਸ੍ਰੀ ਮਨੀ ਮਹੇਸ਼ ਸੇਵਾ ਸੰਮਤੀ ਦੀ ਮੀਟਿੰਗ
Ad Position 24