27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੜਕ ਕਿਨਾਰੇ ਸਕੂਲ 'ਚ ਲੱਗਾ ਦਰੱਖਤ ਦੇ ਰਿਹਾ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 22-05-2026
ਘੁਮਾਣ, 21 ਮਈ (ਬਾਵਾ)-ਬਾਬਾ ਨਾਮਦੇਵ ਸਰਕਾਰੀ ਸਕੂਲ 'ਚ ਘੁਮਾਣ ਵਿਚ ਲੱਗਾ ਦਰੱਖਤ ਡਿੱਗਣ ਕਿਨਾਰੇ ਖੜ੍ਹਾ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਦੁਕਾਨਦਾਰ ਭਾਈਚਾਰਾ ਉਪਿੰਦਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਜੱਜ, ਸੁਖਵਿੰਦਰ ਸਿੰਘ, ਡਾ. ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਚ ਸੜਕ ਕਿਨਾਰੇ ਕੰਧ ਦੇ ਲਾਗੇ ਲੱਗੇ ਬੂਟਿਆਂ 'ਚੋਂ ਇਕ ਬੂਟਾ ਸੁੱਕਾ ਹੋਣ ਕਰਕੇ ਡਿੱਗਣ ਕਿਨਾਰੇ ਖੜ੍ਹਾ ਹੈ, ਜਿਸ ਨੇ ਆਪਣੀ ਲਪੇਟ 'ਚ ਸਕੂਲ ਦੀ ਕੰਧ ਨੂੰ ਵੀ ਲੈ ਲਿਆ ਹੈ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ | ਲਾਗੇ ਬਿਜਲੀ ਦਾ ਖੰਭਾ ਹੈ ਤੇ ਤਾਰਾਂ ਲਗਦੀਆਂ ਹਨ, ਜੇ ਇਹ ਹਨੇਰੀ ਕਾਰਨ ਬਿਜਲੀ ਦੀਆਂ ਤਾਰ੍ਹਾਂ ਵਿਚ ਡਿੱਗਦਾ ਹੈ ਤਾਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਸਤਾ ਹਾਲਤ ਦਰੱਖਤ ਨੂੰ ਕੱਟਿਆ ਜਾਵੇ | ਇਸ ਸਬੰਧੀ ਸਕੂਲ ਪਿ੍ੰਸੀਪਲ ਨੇ ਕਿਹਾ ਕਿ ਅਸੀਂ ਡੀ.ਈ.ਓ. ਦਫ਼ਤਰ ਵਿਖੇ ਲਿਖਤੀ ਦਰਖਾਸਤ ਦਿੱਤੀ ਸੀ ਤੇ ਉਨ੍ਹਾਂ ਵਲੋਂ ਇਹ ਐੱਸ.ਡੀ.ਓ. ਬਟਾਲਾ ਨੂੰ ਤਬਦੀਲ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਹਾਈਕੋਰਟ ਵਲੋਂ ਵੀ ਰੋਕ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਥੋੜ੍ਹੇ ਦਿਨ ਪਹਿਲਾਂ ਐੱਸ.ਡੀ.ਓ. ਦਫ਼ਤਰ ਵਿਖੇ ਪੇਸ਼ ਹੋ ਕੇ ਬੇਨਤੀ ਕੀਤੀ ਸੀ ਕਿ ਸਾਡੇ ਸਕੂਲ ਦੇ ਕੁਝ ਦਰੱਖਤ ਬਹੁਤ ਹੀ ਖਸਤਾ ਹਾਲਤ ਵਿਚ ਹਨ, ਉਨ੍ਹਾਂ ਨੂੰ ਕਟਾਇਆ ਜਾਵੇ ਤੇ ਉਨ੍ਹਾਂ ਵਲੋਂ ਹੁਣ 29 ਮਈ ਨੂੰ ਮੀਟਿੰਗ ਰੱਖੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਐਸ.ਐਸ.ਆਰ ਸੰਬੰਧੀ ਸਵੀਪ ਟੀਮ ਨਾਲ ਮੀਟਿੰਗ ਅਗਲੀ ਖ਼ਬਰ ਵਾਰਡ ਨੰਬਰ ਇਕ ਦੇ ਅਕਾਲੀ ਉਮੀਦਵਾਰ ਵਲੋਂ ਵੋਟਿੰਗ ਦੀ ਵੀਡੀਓਗ੍ਰਾਫ਼ੀ ਕਰਾਉਣ ਦੀ ਮੰਗ
Ad Position 24