ਫ਼ਤਹਿਗੜ੍ਹ ਚੂੜੀਆਂ, 21 ਮਈ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਸਬ-ਡਵੀਜ਼ਨ ਅਧੀਨ ਨਗਰ ਕੌਂਸਲ ਚੋਣਾਂ ਜੋ ਕੇ 26 ਮਈ ਨੂੰ ਹੋਣ ਜਾ ਰਹੀਆਂ ਹਨ, ਇਸ ਸੰਬੰਧੀ ਵਾਰਡ ਨੰਬਰ ਇਕ ਤੋਂ ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ ਕੌਰ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਸ਼ੰਕਾ ਜਾਹਿਰ ਕੀਤੀ ਹੈ ਕਿ ਵਾਰਡ ਨੰਬਰ 1 ਵਿਚ ਸੱਤਾਧਾਰੀ ਪਾਰਟੀ ਅਤੇ ਬੀ.ਜੇ.ਪੀ. ਵਲੋਂ ਧੱਕੇਸ਼ਾਹੀ ਕੀਤੇ ਜਾਣ ਦੇ 100 ਫ਼ੀਸਦੀ ਖਦਸਾ ਹੈ | ਇਸ ਸਬੰਧੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁੱਚਾ ਸਿੰਘ ਰੰਧਾਵਾ ਨੇ ਕਿਹਾ ਕਿ ਕਿਉਂਕਿ ਇਹ ਸੀਟ ਵੱਡੀ ਲੀਡ ਨਾਲ ਅਕਾਲੀ ਦਲ ਜਿੱਤ ਰਿਹਾ ਹੈ, ਇਸ ਲਈ ਇਸ ਵਾਰਡ 'ਚ ਉਕਤ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਵੋਟਾਂ ਵਾਲੇ ਦਿਨ ਇਹ ਲੋਕਾਂ ਨੂੰ ਲਾਲਚ ਜਾਂ ਡਰਾ-ਧਮਕਾ ਕੇ ਆਪਣੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਕਰਨਗੇ | ਇਸ ਲਈ ਚੋਣਾਂ ਵਾਲੇ ਦਿਨ ਇਸ ਵਾਰਡ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇ ਤੇ ਨਾਲ ਹੀ ਇਸ ਵਾਰਡ ਨੂੰ ਅਤਿ ਸੰਵੇਦਨਸ਼ੀਲ ਸਮਝਦੇ ਹੋਏ ਇਥੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਣ |