27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਡਿਤ ਮੋਹਨ ਲਾਲ ਕਾਲਜ ਦੇ ਬੀ.ਏ. 5ਵੇਂ ਸਮੈਸਟਰ ਦਾ ਸ਼ਾਨਦਾਰ ਨਤੀਜਾ

Ad Position 21
No active advertisement
ਅਜੀਤ ਡੈਸਕ 22-05-2026
ਫ਼ਤਹਿਗੜ੍ਹ ਚੂੜੀਆਂ, 21 ਮਈ (ਐੱਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਚੱਲ ਰਹੇ ਡਿਗਰੀ ਕੋਰਸ ਬੀ.ਏ. 5ਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਨਵੰਬਰ-ਦਸੰਬਰ 2025 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜੇ ਅਨੁਸਾਰ ਜਸ਼ਨਪ੍ਰੀਤ ਕੌਰ ਨੇ 70.5 ਫ਼ੀਸਦੀ, ਮਾਰਥਾ ਤੇ ਜਸਪਿੰਦਰ ਨੇ 70 ਫ਼ੀਸਦੀ, ਕੋਮਲਪ੍ਰੀਤ ਕੌਰ ਤੇ ਜੈਦੀਪ ਕੌਰ ਨੇ 69 ਫ਼ੀਸਦੀ ਅੰਕ ਹਾਸਿਲ ਕਰਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਵਧੀਆ ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਬੀ.ਏ. ਮੁਕੰਮਲ ਹੋਣ ਵਾਲੀ ਹੈ ਤੇ ਆਸ ਹੈ ਕਿ ਉਹ ਉਚੇਰੀ ਸਿੱਖਿਆ ਹਾਸਿਲ ਕਰਨਗੇ ਤੇ ਭਵਿੱਖ 'ਚ ਕਾਲਜ ਦਾ ਅਲੂਮਨੀ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕਾਲਜ ਨਾਲ ਜੁੜੇ ਰਹਿਣਗੇ | ਉਨ੍ਹਾਂ ਨੇ ਬੀ.ਏ. 5ਵਾਂ ਸਮੈਸਟਰ ਦੇ ਇੰਚਾਰਜ ਸ੍ਰੀਮਤੀ ਪਰਮਿੰਦਰ ਕੌਰ ਤੇ ਸਮੂਹ ਆਰਟਸ ਸਟਾਫ਼ ਨੂੰ ਵੀ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ ਇਕ ਦੇ ਅਕਾਲੀ ਉਮੀਦਵਾਰ ਵਲੋਂ ਵੋਟਿੰਗ ਦੀ ਵੀਡੀਓਗ੍ਰਾਫ਼ੀ ਕਰਾਉਣ ਦੀ ਮੰਗ ਅਗਲੀ ਖ਼ਬਰ ਪਾਬੰਦੀ ਦੇ ਬਾਵਜੂਦ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਜ਼ੋਰਾਂ 'ਤੇ-ਪ੍ਰਸ਼ਾਸਨ ਚੁੱਪ <br/>
Ad Position 24