27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਾਵਰਕਾਮ 'ਚ ਕੰਮ ਕਰਦੇ ਮੀਟਰ ਰੀਡਰ ਤੇ ਸੁਪਰਵਾਈਜ਼ਰ ਪੱਕੇ ਕੀਤੇ ਜਾਣ-ਉਦੀਪੁਰ/ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 22-05-2026
ਗੁਰਦਾਸਪੁਰ, 21 ਮਈ (ਅਸ਼ੋਕ ਸ਼ਰਮਾ)-ਟਰੇਡ ਯੂਨੀਅਨ ਆਗੂ ਤੇ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਤੇ ਸਰਪ੍ਰਸਤ ਕਾਮਰੇਡ ਬਲਵਿੰਦਰ ਉਦੀਪੁਰ ਨੇ ਪੰਜਾਬ ਸਰਕਾਰ ਪਾਸੋਂ ਪਾਵਰਕਾਮ ਮਹਿਕਮੇ ਅੰਦਰ ਵੱਖ-ਵੱਖ ਕੰਪਨੀਆਂ ਰਾਹੀਂ ਆਊਟ ਸੋਰਸ ਕੰਮ ਕਰਦੇ ਮੀਟਰ ਰੀਡਰ ਤੇ ਸੁਪਰਵਾਈਜ਼ਰ ਨੰੂ ਪੱਕੇ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਆਗੂਆਂ ਨੇ ਕਿਹਾ ਕਿ ਪਾਵਰਕਾਮ ਇਕ ਮਹੱਤਵਪੂਰਨ ਅਦਾਰਾ ਹੈ, ਇਥੇ ਹਰ ਰੋਜ਼ ਬਿੱਲਾਂ ਦੇ ਰੂਪ 'ਚ ਕਰੋੜਾਂ ਰੁਪਏ ਦਾ ਰੈਵੀਨਿਊ ਇਕੱਠਾ ਹੁੰਦਾ ਹੈ, ਜਿਸ 'ਚ ਮੀਟਰ ਰੀਡਰਾਂ ਦਾ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਸਰਕਲ ਗੁਰਦਾਸਪੁਰ ਅਧੀਨ ਲਗਭਗ 200 ਦੇ ਕਰੀਬ ਮੀਟਰ ਰੀਡਰ, ਟੀ.ਡੀ.ਐਸ ਕੰਪਨੀ ਅਧੀਨ ਕਈ ਦਹਾਕਿਆਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਘੱਟੋ ਘੱਟ ਉਜਰਤ ਨਹੀਂ ਦਿੱਤੀ ਜਾ ਰਹੀ | ਮੁਲਾਜ਼ਮਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਮਹਿਕਮੇ ਅੰਦਰ ਠੇਕੇਦਾਰੀ ਸਿਸਟਮ ਨੂੰ ਮੁਕੰਮਲ ਰੂਪ 'ਚ ਖ਼ਤਮ ਕਰਕੇ ਸਾਰੇ ਮੀਟਰ ਰੀਡਰ ਸੁਪਰਵਾਈਜ਼ਰ ਮਹਿਕਮੇ 'ਚ ਭਰਤੀ ਕਰਕੇ ਪੱਕੇ ਕੀਤੇ ਜਾਣ, ਇਨ੍ਹਾਂ 'ਤੇ ਘੱਟੋ ਘੱਟ ਉਜਰਤ ਦਾ ਕਾਨੰੂਨ ਲਾਗੂ ਕੀਤਾ ਜਾਵੇ ਤੇ ਪੱਕੇ ਕਰਮਚਾਰੀਆਂ ਵਾਲੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ ਤਾਂ ਜੋ ਮਹਿਕਮੇ ਦਾ ਕੰਮ ਵਧੀਆ ਢੰਗ ਨਾਲ ਚੱਲ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਜ਼ਿਲ੍ਹੇ 'ਚ ਏ.ਟੀ.ਐਮ 'ਚ ਪੈਸਿਆਂ ਦੀ ਘਾਟ ਕਾਰਨ ਖਪਤਕਾਰ ਹੋ ਰਹੇ ਖੱਜਲ-ਖ਼ੁਆਰ <br/> ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਐਸ.ਐਸ.ਆਰ ਸੰਬੰਧੀ ਸਵੀਪ ਟੀਮ ਨਾਲ ਮੀਟਿੰਗ
Ad Position 24