27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੁਰਦਾਸਪੁਰ ਜ਼ਿਲ੍ਹੇ 'ਚ ਏ.ਟੀ.ਐਮ 'ਚ ਪੈਸਿਆਂ ਦੀ ਘਾਟ ਕਾਰਨ ਖਪਤਕਾਰ ਹੋ ਰਹੇ ਖੱਜਲ-ਖ਼ੁਆਰ <br/>

Ad Position 21
No active advertisement
ਅਜੀਤ ਡੈਸਕ 22-05-2026
ਗੁਰਦਾਸਪੁਰ, 21 ਮਈ (ਅਸ਼ੋਕ ਸ਼ਰਮਾ)-ਖਾੜੀ ਦੇਸ਼ਾਂ ਦੀ ਲੜਾਈ ਨਾਲ ਜਿਥੇ ਪੈਟਰੋਲ, ਡੀਜ਼ਲ ਤੇ ਹੋਰ ਵਸਤੂਆਂ 'ਤੇ ਅਸਰ ਪਿਆ ਹੈ, ਉਥੇ ਹੀ ਭਾਰਤ ਦੇ ਏ.ਟੀ.ਐਮ ਵੀ ਪ੍ਰਭਾਵਿਤ ਹੋ ਰਹੇ ਹਨ | ਜ਼ਿਲ੍ਹਾ ਗੁਰਦਾਸਪੁਰ 'ਚ ਸਾਰੇ ਏ.ਟੀ.ਐਮ ਖਾਲੀ ਪਏ ਹਨ ਤੇ ਏ.ਟੀ.ਐਮ 'ਚ ਪੈਸਿਆਂ ਦੀ ਘਾਟ ਕਾਰਨ ਖਪਤਕਾਰਾਂ ਨੰੂ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਪਾਸੇ ਭਾਰਤ ਦੇ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਦਾ ਭਾਰਤ ਸਰਕਾਰ ਪ੍ਰਤੀ ਰੋਸ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੇਵਾ ਮੁਕਤ ਇੰਸਪੈਕਟਰ ਮਨਮੋਹਨ ਸਿੰਘ ਭੈਣੀ ਪਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਵੀ ਲੋਕਾਂ ਨੰੂ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਜਦੋਂ ਕਿ ਬੈਂਕਾਂ ਵਲੋਂ ਵੀ ਲੈਣ ਦੇਣ ਦੀ ਪ੍ਰਕਿਰਿਆ ਸਿਰਫ਼ 10 ਹਜ਼ਾਰ ਤੋਂ 50 ਹਜ਼ਾਰ ਤੱਕ ਰੱਖੀ ਗਈ ਹੈ ਅਤੇ ਵੱਡੀ ਰਕਮ ਕਢਵਾਉਣ ਲਈ ਬੈਂਕਾਂ 'ਚ ਪੈਸੇ ਨਹੀਂ ਹੁੰਦੇ | ਜਿਸ ਕਾਰਨ ਖਪਤਕਾਰਾਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਡਿਜੀਟਲ ਇੰਡੀਆ ਨੀਤੀ ਤੋਂ ਦੁਖੀ ਹੋਏ ਪਏ ਹਨ | ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਏ.ਟੀ.ਐਮ 'ਚ ਵੱਡੀ ਮਾਤਰਾ ਵਿਚ ਪੈਸੇ ਪਾਏ ਜਾਣ, ਜਿਸ ਨਾਲ ਲੋਕ ਪੇ.ਟੀ.ਐਮ ਦੀ ਅਦਾਇਗੀ ਤੋਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਹੋਮਗਾਰਡ ਦੇ ਸਿਪਾਹੀ ਬਲਕਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਪਾਵਰਕਾਮ 'ਚ ਕੰਮ ਕਰਦੇ ਮੀਟਰ ਰੀਡਰ ਤੇ ਸੁਪਰਵਾਈਜ਼ਰ ਪੱਕੇ ਕੀਤੇ ਜਾਣ-ਉਦੀਪੁਰ/ਧਾਲੀਵਾਲ <br/>
Ad Position 24