ਹਰਚੋਵਾਲ, 21 ਮਈ (ਭਾਮ, ਢਿੱਲੋਂ)-ਪਿੰਡ ਤੁਗਲਵਾਲ ਤੋਂ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਜੋ ਕਿ ਪੰਜਾਬ ਪੁਲਿਸ ਹੋਮਗਾਰਡ ਵਿਚ ਨੌਕਰੀ ਕਰਦਾ ਸੀ, ਜਿਨ੍ਹਾਂ ਦੀ ਬੀਤੇ ਦਿਨੀ ਡਿਊਟੀ ਦੌਰਾਨ ਮੀਰਥਲ (ਪਠਾਨਕੋਟ) ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ, ਉਸ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਤੁਗਲਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ 147 ਕੰਪਨੀ ਦੇ ਬਟਾਲਾ ਇੰਚਾਰਜ ਦਵਿੰਦਰ ਸਿੰਘ, ਕੰਪਨੀ ਕਮਾਂਡਰ ਕਸ਼ਮੀਰ ਸਿੰਘ, ਏ.ਐੱਸ.ਆਈ. ਰਛਪਾਲ ਸਿੰਘ, ਹਵਲਦਾਰ ਅਮਰੀਕ ਸਿੰਘ ਤੇ ਜਸਵਿੰਦਰ ਸਿੰਘ ਆਦਿ ਵਲੋਂ ਸਲਾਮੀ ਦਿੱਤੀ ਗਈ | ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਮੌਜ਼ੂਦ ਰਹੇ | ਬਲਕਾਰ ਸਿੰਘ ਦੀ ਪਤਨੀ ਪਰਮਜੀਤ ਕੌਰ ਦੀ ਕੈਂਸਰ ਦੀ ਬਿਮਾਰੀ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਉਹ ਆਪਣੇ ਪਿੱਛੇ ਸਿਰਫ਼ ਆਪਣੀ 20 ਸਾਲ ਦੀ ਬੇਟੀ ਰੋਬਨਪ੍ਰੀਤ ਕੌਰ ਛੱਡ ਗਏ ਹਨ |