ਬਟਾਲਾ, 21 ਮਈ (ਸਤਿੰਦਰ ਸਿੰਘ)-ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਵਲੋਂ ਵਿਦਿਆਰਥੀ ਕੌਂਸਲ ਦੇ ਨਵ-ਚੁਣੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ਸਮਾਗਮ ਕੀਤਾ ਗਿਆ | ਇਸ ਮੌਕੇ ਅੰਕੁਸ਼ ਹੈੱਡ ਬੁਆਏ ਤੇ ਤਨਵੀ ਨੂੰ ਹੈੱਡ ਗਰਲ ਚੁਣਿਆ ਗਿਆ | ਇਸ ਤੋਂ ਇਲਾਵਾ ਬੋਸ, ਭਗਤ, ਆਜ਼ਾਦ ਅਤੇ ਪਟੇਲ ਹਾਊਸ ਲਈ ਕੈਪਟਨ, ਉਪ ਕੈਪਟਨ ਅਤੇ ਪ੍ਰੀਫੈਕਟ ਨਿਯੁਕਤ ਕੀਤੇ ਗਏ | ਬੋਸ ਹਾਊਸ ਇੰਚਾਰਜ ਨਿਸ਼ਾ ਮੈਡਮ, ਕੈਪਟਨ ਹਿਮਾਂਸ਼ੂ ਤੇ ਉਪ ਕੈਪਟਨ ਪਲਕ, ਮਿਸਟਰ ਪ੍ਰਫੈਕਟ ਭਾਰਤ ਹਾਂਡਾ ਤੇ ਮਿਸ ਪ੍ਰਫੈਕਟ ਮੀਨਾਕਸ਼ੀ, ਭਗਤ ਹਾਊਸ ਇੰਚਾਰਜ ਸੀਮਾ ਮੈਡਮ ਵਲੋਂ ਕੈਪਟਨ ਰੋਹਿਤ, ਉਪ ਕੈਪਟਨ ਵਰੁਣ, ਮਿਸਟਰ ਪ੍ਰਫ਼ੈਕਟ ਅਵਤਾਰ, ਮਿਸ ਪ੍ਰਫ਼ੈਕਟ ਗਰੀਮਾ, ਆਜ਼ਾਦ ਹਾਊਸ ਇੰਚਾਰਜ ਰਮਨ ਮੈਡਮ ਵਲੋਂ ਕੈਪਟਨ ਸੁਖਮਨਪ੍ਰੀਤ ਸਿੰਘ ਤੇ ਉਪ ਕੈਪਟਨ ਨਵਜੋਤ, ਮਿਸਟਰ ਪ੍ਰਫੈਕਟ ਮਨਵੀਰ ਤੇ ਮਿਸ ਪ੍ਰਫੈਕਟ ਦਿਕਸ਼ਾ, ਪਟੇਲ ਹਾਊਸ ਇੰਚਾਰਜ ਪਰਵੀਨ ਮੈਡਮ ਵਲੋਂ ਕੈਪਟਨ ਹਿਮਾਂਸ਼ੂ ਤੇ ਉਪ ਕੈਪਟਨ ਪਰਸ ਸ਼ਰਮਾ, ਮਿ. ਪ੍ਰਫੈਕਟ ਮਯੰਕ ਤੇ ਮਿਸ ਪ੍ਰਫੈਕਟ ਦਿਆ ਆਦਿ ਦੀ ਚੋਣ ਕੀਤੀ ਗਈ | ਸਕੂਲ ਪਿ੍ੰਸੀਪਲ ਰਿਚਾ ਮਹਾਜਨ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਮਾਗਮ ਦੇ ਅੰਤ 'ਚ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਤੇ ਆਪਣੇ ਸਾਥੀ ਵਿਦਿਆਰਥੀਆਂ ਦੀ ਭਲਾਈ ਲਈ ਨਿਸ਼ਠਾ ਨਾਲ ਕੰਮ ਕਰਨ ਦੀ ਸਹੁੰ ਲਈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |