27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਲਗ਼ੀਧਰ ਇੰਟਰਨੈਸ਼ਨਲ ਸਕੂਲ ਵਿਖੇ ਕਿੰਡਰ ਗਾਰਟਨ ਗਰੈਜੂਏਸ਼ਨ ਅਵਾਰਡ ਸੈਰੇਮਨੀ ਕਰਵਾਈ

Ad Position 21
No active advertisement
ਅਜੀਤ ਡੈਸਕ 22-05-2026
ਗੁਰਦਾਸਪੁਰ, 21 ਮਈ (ਅਸ਼ੋਕ ਸ਼ਰਮਾ)-ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿੰਡਰ ਗਾਰਟਨ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਗਰੈਜੂਏਸ਼ਨ ਡੇ ਅਵਾਰਡ ਸੈਰੇਮਨੀ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਉਤਸਵ ਦਾ ਮੁੱਖ ਉਦੇਸ਼ ਪ੍ਰੀ-ਪ੍ਰਾਇਮਰੀ ਸਿੱਖਿਆ ਪੂਰੀ ਕਰਕੇ ਪ੍ਰਾਇਮਰੀ ਜਮਾਤਾਂ 'ਚ ਕਦਮ ਰੱਖਣ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨਾ ਤੇ ਉਨ੍ਹਾਂ ਦਾ ਉਤਸ਼ਾਹ ਵਧਾਉਣਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਧਿਆਨ ਸਿੰਘ, ਮੈਨੇਜਿੰਗ ਡਾਇਰੈਕਟਰ ਸਤਨਾਮ ਸਿੰਘ ਤੇ ਪਿ੍ੰਸੀਪਲ ਪੰਕਜ ਰਾਣਾ ਵਲੋਂ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ | ਸਕੂਲ ਪ੍ਰਬੰਧਕਾਂ ਵਲੋਂ ਆਏ ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਦੌਰਾਨ ਕਿੰਡਰ ਗਾਰਟਨ ਦੇ ਬੱਚਿਆਂ ਨੇ ਰੰਗ-ਬਿਰੰਗੀਆਂ ਪੋਸ਼ਾਕਾਂ 'ਚ ਵੱਖ-ਵੱਖ ਸੱਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿੱਤਾ | ਬੱਚਿਆਂ 'ਤੇ ਮੋਬਾਈਲ ਦੇ ਵੱਧ ਰਹੇ ਪ੍ਰਭਾਵਾਂ ਤੇ ਬੁਰੇ ਪ੍ਰਭਾਵਾਂ 'ਤੇ ਵਿਦਿਆਰਥੀਆਂ ਨੇ ਲਘੂ ਨਾਟਕ ਪੇਸ਼ ਕੀਤਾ | ਬੱਚਿਆਂ ਨੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ 'ਅਰਥ ਡੇ' 'ਤੇ ਵਿਸ਼ੇਸ਼ ਪੇਸ਼ਕਾਰੀ ਦਿੱਤੀ | ਇਸ ਦੇ ਨਾਲ ਹੀ ਨੰਨ੍ਹੇ ਬੱਚਿਆਂ ਨੇ ਸਟੇਜ 'ਤੇ 'ਮਾਡਲਿੰਗ' (ਰੈਂਪ ਵਾਕ) ਕਰਕੇ ਸਭ ਦਾ ਦਿਲ ਜਿੱਤ ਲਿਆ | ਇਸ ਮੌਕੇ ਮਿਊਜ਼ੀਕਲ ਚੇਅਰ ਤੇ ਬੈਲੂਨ ਗੇਮਜ਼ ਵਰਗੀਆਂ ਦਿਲਚਸਪ ਖੇਡਾਂ ਨੇ ਸਮਾਂ ਬੰਨ੍ਹ ਕੇ ਰੱਖਿਆ | ਖੇਡਾਂ 'ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਨੰਨ੍ਹੇ ਬੱਚਿਆਂ ਨੂੰ ਡਿਗਰੀਆਂ ਤੇ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ | ਸਕੂਲ ਦੇ ਪਿ੍ੰਸੀਪਲ ਰਾਣਾ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੈ, ਬਲਕਿ ਇਹ ਬੱਚੇ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਹੈ | ਸਮਾਗਮ ਦੇ ਅੰਤ 'ਚ ਚੇਅਰਮੈਨ ਧਿਆਨ ਸਿੰਘ ਤੇ ਐਮ.ਡੀ ਸਤਨਾਮ ਸਿੰਘ ਨੇ ਸਾਰੇ ਗ੍ਰੈਜੂਏਟ ਹੋਏ ਬੱਚਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੰਤ ਫਰਾਂਸਿਸ ਸਕੂਲ 'ਚ 'ਨਿਵੇਸ਼ ਸਮਾਗਮ' ਦੌਰਾਨ ਬੱਚਿਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ <br/> ਅਗਲੀ ਖ਼ਬਰ ਡਾ. ਐੱਮ.ਆਰ.ਐੱਸ. ਭੱਲਾ ਸਕੂਲ 'ਚ ਵਿਦਿਆਰਥੀ ਕੌਂਸਲ ਦਾ ਗਠਨ
Ad Position 24