27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਤ ਫਰਾਂਸਿਸ ਸਕੂਲ 'ਚ 'ਨਿਵੇਸ਼ ਸਮਾਗਮ' ਦੌਰਾਨ ਬੱਚਿਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ <br/>

Ad Position 21
No active advertisement
ਅਜੀਤ ਡੈਸਕ 22-05-2026
ਕਲਾਨੌਰ, 21 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਆਈ.ਸੀ.ਅੱੈਸ.ਈ. ਸੰਤ ਫਰਾਂਸਿਸ ਸਕੂਲ 'ਚ ਮੈਨੇਜਰ ਫਾਦਰ ਬਿੰਨੂ ਏ.ਐਮ. ਤੇ ਪਿ੍ੰਸੀਪਲ ਸਿਸਟਰ ਕਿਰਨ ਰਾਵਤ ਦੀਆਂ ਹਦਾਇਤਾਂ ਤੇ ਸਕੂਲ ਸਟਾਫ਼ ਦੀ ਅਗਵਾਈ ਹੇਠ ਸਕੂਲ 'ਚ 'ਨਿਵੇਸ਼ ਸਮਾਗਮ' ਕਰਵਾਇਆ ਗਿਆ | ਇਸ ਦੌਰਾਨ ਮਾਰਚ ਪਾਸਟ ਦੀ ਰਸਮ ਤੋਂ ਬਾਅਦ ਬੱਚਿਆਂ ਵਲੋਂ ਪ੍ਰਤਿਗਿਆ ਲਈ ਗਈ | ਉਪਰੰਤ ਬੱਚਿਆਂ ਦਾ ਬੈਨਰਾਂ ਰਾਹੀਂ ਸਵਾਗਤ ਕੀਤਾ ਤੇ ਬੱਚਿਆਂ ਵਲੋਂ ਡਿਊਟੀਆਂ ਨਿਭਾਉਣ ਲਈ ਤਿਆਰ ਹੋਣ ਦਾ ਪ੍ਰਗਟਾਵਾ ਕੀਤਾ ਗਿਆ | ਜੋਤ ਜਗਾਉਣ ਤੋਂ ਬਾਅਦ ਬੱਚਿਆਂ ਨੂੰ ਵੱਖ-ਵੱਖ ਜਮਾਤਾਂ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ 'ਚ ਸ਼ਿਵਾਂਸ ਬੇਦੀ ਮੁੱਖ ਲੜਕਾ, ਅਮਰੀਤ ਕੌਰ ਮੁੱਖ ਲੜਕੀ ਸਮੇਤ ਹਰੇਕ ਜਮਾਤ 'ਚੋਂ ਇਕ ਮੋਨੀਟਰ ਤੇ ਇਕ ਪ੍ਰਫੈਕਟ ਚੁਣੇ ਗਏ | ਪਿ੍ੰਸੀਪਲ ਸਿਸਟਰ ਕਿਰਨ ਰਾਵਤ ਵਲੋਂ ਬੱਚਿਆਂ ਨੂੰ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਤੇ ਸਕੂਲ ਦੇ ਸਾਰੇ ਚੁਣੇ ਗਏ ਬੱਚਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੇ ਜੋਸ਼ ਨਾਲ ਸੰਭਾਲਣ ਵਾਸਤੇ ਸਹੁੰ ਚੁਕਾਈ ਗਈ | ਮੁੱਖ ਲੜਕਾ ਸ਼ਿਵਾਂਸ ਬੇਦੀ ਤੇ ਮੁੱਖ ਲੜਕੀ ਅਮਰੀਤ ਕੌਰ ਵਲੋਂ ਵੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਗਿਆ | ਸਕੂਲ ਮੈਨੇਜਰ ਫਾਦਰ ਬਿੰਨੂ ਏ.ਐਮ. ਵਲੋਂ ਬੱਚਿਆਂ ਨੂੰ ਵਧਾਈ ਦਿੱਤੀ ਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਵਫ਼ਾਦਾਰ ਰਹਿਣ ਵਾਸਤੇ ਪ੍ਰੇਰਿਆ ਗਿਆ | ਉਨ੍ਹਾਂ ਬੱਚਿਆਂ ਦੇ ਮਨੋਬਲ ਨੂੰ ਵਧਾਉਣ ਲਈ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਅਧਿਆਪਕ ਅੰਜ਼ਲੀ, ਰੀਟਾ, ਮਿਸ ਸੁੱਖਪ੍ਰੀਤ ਕੌਰ, ਰੁਪਾਂਸ਼ੀ, ਅਨੁਰਾਧਾ, ਨਵਨੀਤ ਕੌਰ, ਜੁਨਿਕਾ, ਨੇਹਾ, ਸੰਗੀਤ ਅਧਿਆਪਕ ਅਕਾਸ਼ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਅਸ਼ਮੀਤ ਕੌਰ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਲਿਆ ਆਸ਼ੀਰਵਾਦ <br/> ਅਗਲੀ ਖ਼ਬਰ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਵਿਖੇ ਕਿੰਡਰ ਗਾਰਟਨ ਗਰੈਜੂਏਸ਼ਨ ਅਵਾਰਡ ਸੈਰੇਮਨੀ ਕਰਵਾਈ
Ad Position 24