27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਿਦੇਸ਼ਾਂ ਦੀ ਤਰਜ਼ 'ਤੇ ਪੰਜਾਬ ਅੰਦਰ ਟਰੈਫ਼ਿਕ ਸਮੱਸਿਆ ਦਾ ਕੀਤਾ ਜਾਵੇ ਹੱਲ-ਔਲਖ <br/>

Ad Position 21
No active advertisement
ਅਜੀਤ ਡੈਸਕ 22-05-2026
ਗੁਰਦਾਸਪੁਰ, 21 ਮਈ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਟਰੈਫ਼ਿਕ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਤੇ ਨਿੱਤ ਲੋਕਾਂ ਦੀਆਂ ਅਣ ਨਿਆਈ ਜਾਨਾਂ ਜਾ ਰਹੀਆਂ ਹਨ | ਪਰ ਇਸ ਪਾਸੇ ਪੰਜਾਬ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ | ਜਿਸ ਕਾਰਨ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਉੱਘੇ ਸਮਾਜ ਸੇਵਕ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਬਕਾ ਆਗੂ ਗੁਰਭੇਜ ਸਿੰਘ ਔਲਖ ਨੇ ਕਿਹਾ ਕਿ ਭਾਰਤ-ਪਾਕਿ ਆਜ਼ਾਦ ਹੋਇਆਂ ਨੰੂ ਲੰਬਾ ਸਮਾਂ ਹੋ ਗਿਆ ਹੈ | ਪਰ ਪੰਜਾਬ ਅੰਦਰ ਟਰੈਫ਼ਿਕ ਸਮੱਸਿਆ 'ਚ ਬਿਲਕੁਲ ਵੀ ਸੁਧਾਰ ਨਹੀਂ ਹੋਇਆ ਹੈ | ਜਿਸ ਕਾਰਨ ਲੋਕ ਕਾਫ਼ੀ ਚਿੰਤਤ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਟਰੈਫ਼ਿਕ ਸਮੱਸਿਆ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਸੜਕਾਂ 'ਤੇ ਚੱਲਣ 'ਤੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਿਥੇ ਪਹਿਲਾਂ ਵਾਹਨਾਂ ਦੀ ਗਿਣਤੀ ਨਾ ਮਾਤਰ ਸੀ, ਹੁਣ ਇਹ ਗਿਣਤੀ 30 ਫ਼ੀਸਦੀ ਤੋਂ ਵੱਧ ਗਈ ਹੈ | ਪੁਲਿਸ ਪ੍ਰਸ਼ਾਸਨ ਵੀ ਇਸ ਪਾਸੇ ਗੰਭੀਰ ਨਹੀਂ ਹੈ ਜੋ ਸਿਰਫ਼ ਟਰੈਫ਼ਿਕ ਕੈਂਪ ਲਗਾਉਣ ਤੱਕ ਹੀ ਸੀਮਤ ਹੈ | ਜਦੋਂ ਕਿ ਟਰਾਂਸਪੋਰਟ ਵਿਭਾਗ ਪੰਜਾਬ ਦੀਆਂ ਅਨੇਕਾਂ ਅਣਗਹਿਲੀਆਂ ਕਾਰਨ ਵੀ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਅੰਦਰ ਟਰੈਫ਼ਿਕ ਨਿਯਮਾਂ ਨੰੂ ਸੁਚਾਰੂ ਰੂਪ ਵਿਚ ਚਲਾਉਣ ਲਈ ਵਿਦੇਸ਼ਾਂ ਦੀ ਤਰਜ਼ 'ਤੇ ਕੰਮ ਕੀਤਾ ਜਾਵੇ, ਜਿਸ ਨਾਲ ਅਣ ਨਿਆਈ ਜਾ ਰਹੀਆਂ ਜਾਨਾਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਪੁਲਿਸ 'ਚ ਨਫ਼ਰੀ ਘਟਣ ਦੇ ਬਾਵਜੂਦ ਉਮਰ ਹੱਦ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਣ ਲਈ ਮੁਲਾਜ਼ਮ ਦੇਣ ਲੱਗੇ ਅਰਜ਼ੀਆਂ <br/>... ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲ ਫ਼ੀਸਾਂ ਵਿਚ ਕੀਤੇ ਗਏ ਵਾਧੇ ਸਬੰਧੀ ਰਿਕਾਰਡ 10 ਦਿਨਾਂ ਵਿਚ ਜਮ੍ਹਾ ਕਰਵਾਉਣ-ਅਕਾਸ਼...
Ad Position 24