ਬਟਾਲਾ, 21 ਮਈ (ਹਰਦੇਵ ਸਿੰਘ ਸੰਧੂ)-ਨਗਰ ਨਿਗਮ ਬਟਾਲਾ ਦੇ ਵਾਰਡ ਨੰਬਰ 21 'ਚ ਆਮ ਆਦਮੀ ਪਾਰਟੀ ਦੇ ਉੂਮੀਦਵਾਰ ਗੁਰਿੰਦਰ ਸਿੰਘ ਨੀਲੂ ਦੀ ਭਰਵੀਂ ਚੋਣ ਮੀਟਿੰਗ ਜਥੇਦਾਰ ਬਲਦੇਵ ਸਿੰਘ ਖੁਜ਼ਾਲਾ ਦੇ ਘਰ ਹੋਈ, ਜਿਸ ਵਿਚ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਨਗਰ ਨਿਗਮ ਦੀਆਂ ਚੋਣਾਂ ਲਈ ਹੋ ਰਹੀਆਂ 'ਆਪ' ਉਮੀਦਵਾਰਾਂ ਦੇ ਵਾਰਡਾਂ ਵਿਚ ਮੀਟਿੰਗਾਂ 'ਆਪ' ਪਰਿਵਾਰ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬਟਾਲਾ ਦੇ ਵਿਕਾਸ ਨੂੰ ਬੁਲੰਦੀਆਂ 'ਤੇ ਲਿਜਾਣ ਲਈ 'ਆਪ' ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਵਾਓ | ਇਸ ਮੌਕੇ ਬਲਦੇਵ ਸਿੰਘ ਖੁਜ਼ਾਲਾ, ਬਲਵਿੰਦਰ ਸਿੰਘ ਫੌਜੀ, ਪਲਵਿੰਦਰ ਸਿੰਘ ਲੰਬੜਦਾਰ, ਮਾ. ਦਰਸ਼ਨ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਬਲਰਾਜ ਸਿੰਘ ਪੱਡਾ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਫੌਜੀ, ਸਮਸ਼ੇਰ ਸਿੰਘ ਚਾਹਲ, ਬਲਕਾਰ ਸਿੰਘ ਚੀਮਾ, ਅਵਤਾਰ ਸਿੱਘ ਗੁਰਾਇਆ, ਹਰਦੀਪ ਸਿੰਘ ਫੌਜੀ, ਬਾਬਾ ਹਰਦੇਵ ਸਿੰਘ, ਬਲਬੀਰ ਸਿੰਘ ਥਾਣੇਦਾਰ, ਬੂਆ ਸਿੰਘ, ਅਵਤਾਰ ਸਿੰਘ ਢਡਿਆਲਾ, ਸੰਤੋਖ ਸਿੰਘ, ਜਗੀਰ ਸਿੰਘ ਉਜਾਗਰ ਨਗਰ, ਪਰਮਜੀਤ ਸਿੰਘ ਲਵਲੀ, ਜਗਤਾਰ ਸਿੰਘ, ਬਲਵਿੰਦਰ ਸਿੰਘ ਦੁਬਈ ਵਾਲੇ, ਗੁਰਦੀਪ ਸਿੰਘ, ਬਲਵਿੰਦਰ ਸਿੰੰਘ ਆਦਿ ਹਾਜ਼ਰ ਸਨ |