27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਗਾਂਧੀ ਕੈਂਪ 'ਚ ਮੀਟਿੰਗ ਕਰ ਕੇ ਨਗਰ ਨਿਗਮ ਚੋਣਾਂ ਦਾ ਕੀਤਾ ਆਗਾਜ਼

Ad Position 21
No active advertisement
ਅਜੀਤ ਡੈਸਕ 22-05-2026
ਬਟਾਲਾ, 21 ਮਈ (ਸਤਿੰਦਰ ਸਿੰਘ)-ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਗਾਂਧੀ ਕੈਂਪ ਬਟਾਲਾ 'ਚ ਭਰਵੀਂ ਮੀਟਿੰਗ ਕਰਕੇ ਨਗਰ ਨਿਗਮ ਦੀਆਂ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕੀਤਾ ਹੈ | ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਗਾਂਧੀ ਨਗਰ ਕੈਂਪ ਦੇ ਲੋਕਾਂ ਨੇ ਹਮੇਸ਼ਾ ਹੀ ਇਥੋਂ ਕਾਂਗਰਸ ਦਾ ਝੰਡਾ ਬੁਲੰਦ ਰੱਖਿਆ ਹੈ ਤੇ ਸਾਨੂੰ ਇਥੋਂ ਦੇ ਵਾਸੀਆਂ 'ਤੇ ਪੂਰਾ ਮਾਣ ਹੈ ਕਿ ਉਹ ਇਸ ਵਾਰ ਵੀ ਕਾਂਗਰਸ ਨੂੰ ਭਾਰੀ ਬਹੁਮੱਤ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹੀ ਤਤਪਰ ਰਹਾਂਗੇ | ਉਨ੍ਹਾਂ ਕਿਹਾ ਕਿ ਇਥੋਂ ਦੇ ਵਸਨੀਕ ਨਸ਼ਿਆਂ ਦੀ ਅਲਾਮਤ ਤੋਂ ਸਤਾਏ ਹੋਏ ਹਨ ਤੇ ਕਈ ਮਾਂਵਾਂ ਦੇ ਪੁੱਤ ਨਸ਼ਿਆਂ ਦੀ ਭੇਟ ਚੜ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੱਜ ਵੀ ਇਥੇ ਨਸ਼ਾ ਸਰਕਾਰ ਦੀ ਸ਼ਹਿ 'ਤੇ ਕਥਿਤ ਤੌਰ 'ਤੇ ਵਿਕ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਬਟਾਲਾ ਵਿਚ ਗੈਂਗਸਟਰਵਾਦ ਵਧ ਚੁੱਕਾ ਹੈ ਤੇ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਤੇ ਉਹ ਹੁਣ ਇਨ੍ਹਾਂ ਦੇ ਝਾਂਸੇ ਵਿਚ ਨਾ ਆ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਫਿਰ ਇਥੋਂ ਫਤਵਾ ਦੇਣਗੇ | ਉਨ੍ਹਾਂ ਵਿਸ਼ਵਾਸ ਜਿਤਾਇਆ ਕਿ ਨਗਰ ਨਿਗਮ ਬਟਾਲਾ ਵਿਚ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ, ਕਿਉਂਕਿ 2027 ਵਿਚ ਵੀ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਅਸੀਂ ਇਸ ਭਵਿੱਖ ਨੂੰ ਮੁੱਖ ਰੱਖ ਕੇ ਹੀ ਵੋਟਾਂ ਮੰਗ ਰਹੇ ਹਾਂ | ਇਸ ਮੌਕੇ ਕਾਂਗਰਸੀ ਉਮੀਦਵਾਰ ਵਾਰਡ ਨੰ: 6 ਤੋਂ ਸੁਮਨ, ਵਾਰਡ ਨੰ: 8 ਤੋਂ ਸ਼ੁਭ ਲਤਾ ਤੇ ਵਾਰਡ ਨੰ: 17 ਤੋਂ ਵਜਿੰਦਰ ਕਸ਼ਅਪ ਤੋਂ ਇਲਾਵਾ ਰਕੇਸ਼ ਤੁਲੀ, ਬਲਵਿੰਦਰ ਸਿੰਘ ਮਿੰਟਾ, ਸ਼ਿਵ ਕੁਮਾਰ ਸਾਨਨ, ਗੁਲਸ਼ਨ ਮਾਰਬਲ, ਰਮੇਸ਼ ਕੁਮਾਰ ਬੂਰਾ, ਕਾਕਾ ਵਪਾਰੀ, ਤਰਸੇਮ ਲਾਲ, ਪਰਮਜੀਤ ਸਿੰਘ ਪੰਮਾ ਫ਼ੌਜੀ, ਰਕੇਸ਼ ਕੁਮਾਰ, ਰਮੇਸ਼ ਕੁਮਾਰ ਸਾਗਰਪੁਰ, ਤਰਸੇਮ ਲਾਲ ਫ਼ੌਜੀ, ਸਤਪਾਲ ਫ਼ੌਜੀ, ਤਰਸੇਮ ਲਾਲ ਬੈਂਕ ਮੈਨੇਜਰ, ਅਰਵਿੰਦਰ ਕੁਮਾਰ, ਰਜਿਤ, ਪ੍ਰਵੀਨ ਕੁਮਾਰ, ਮਨੂੰ, ਰਾਜ ਕੁਮਾਰ ਰਾਜਾ, ਮੋਹਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਸਲ ਧਾਰੀਵਾਲ ਦੀਆਂ ਚੋਣਾਂ ਵਿਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਮੈਦਾਨ 'ਚ ਉੱਤਰੀ ਅਗਲੀ ਖ਼ਬਰ ਦੀਨਾਨਗਰ ਦੇ ਵਾਰਡ ਨੰਬਰ 11 ਦੀਆਂ ਵੱਡੀ ਗਿਣਤੀ ਔਰਤਾਂ ਆਮ ਆਦਮੀ ਪਾਰਟੀ 'ਚ ਸ਼ਾਮਿਲ
Ad Position 24