27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਸਲ ਧਾਰੀਵਾਲ ਦੀਆਂ ਚੋਣਾਂ ਵਿਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਮੈਦਾਨ 'ਚ ਉੱਤਰੀ

Ad Position 21
No active advertisement
ਅਜੀਤ ਡੈਸਕ 22-05-2026
ਧਾਰੀਵਾਲ, 21 ਮਈ (ਸਵਰਨ ਸਿੰਘ)-ਨਗਰ ਕੌਸਲ ਚੋਣਾਂ ਨੂੰ ਲੈ ਕੇ ਧਾਰੀਵਾਲ ਨਗਰ ਕੌਸਲ ਅੰਦਰ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਵੀ ਚੋਣ ਮੈਦਾਨ 'ਚ ਆਈ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਧਾਰੀਵਾਲ ਦੀਆਂ 13 ਵਿਚੋਂ ਦੋ ਸੀਟਾਂ 'ਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਜਿਸ 'ਚ ਵਾਰਡ ਨੰਬਰ 1 ਤੋਂ ਵੰਦਨਾ ਖੋਸਲਾ ਤੇ ਵਾਰਡ ਨੰਬਰ 13 ਤੋਂ ਰਾਜ ਕੁਮਾਰ ਬਹੁਜਨ ਸਮਾਜ ਪਾਰਟੀ ਵਲੋਂ ਚੋਣ ਲੜ ਰਹੇ ਹਨ | ਵਾਰਡ ਨੰਬਰ ਇਕ ਤੋਂ ਬਸਪਾ ਉਮੀਦਵਾਰ ਵੰਦਨਾ ਖੋਸਲਾ ਨੇ ਕਿਹਾ ਕਿ ਕੇਵਲ ਬਹੁਜਨ ਸਮਾਜ ਪਾਰਟੀ ਹਰ ਵਰਗ ਨੂੰ ਸਨਮਾਨ ਦਿੰਦੀ ਹੈ | ਉਨ੍ਹਾਂ ਕਿਹਾ ਕਿ ਉਹ ਵਾਰਡ ਲਈ ਅਜਿਹਾ ਕੰਮ ਕਰਨਗੇ ਕਿ ਅਗਲੀ ਵਾਰ ਨੂੰ ਬਹੁਜਨ ਸਮਾਜ ਪਾਰਟੀ ਸਾਰੀਆਂ ਵਾਰਡਾਂ ਵਿਚ ਚੋਣ ਲੜੇਗੀ | ਇਸ ਮੌਕੇ ਉਮੀਦਵਾਰ ਦੇ ਪਤੀ ਰਿੰਕੂ ਖੋਸਲਾ ਨੇ ਕਿਹਾ ਕਿ ਸਰਮਾਏਦਾਰ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਕੇਵਲ ਚੋਣਾਂ ਦੌਰਾਨ ਹੀ ਲੋਕਾਂ ਦੇ ਨੇੜੇ ਆਉਂਦੇ ਹਨ, ਪਰ ਬਾਅਦ ਵਿਚ ਲੋਕਾਂ ਨੂੰ ਲੱਭਦੇ ਤੱਕ ਨਹੀਂ | ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਧਰਮਾਂ ਵਿਚ ਵੰਡੀਆਂ ਨਹੀਂ ਪਾਉਂਦੀ, ਜਿਸ ਕਰਕੇ ਬਸਪਾ ਦੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਰਾਜਬੀਰ ਕੌਰ ਕਲਸੀ ਨੇ ਵਾਰਡ ਨੰਬਰ 19 'ਚ ਚੋਣ ਰੈਲੀ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਗਾਂਧੀ ਕੈਂਪ 'ਚ ਮੀਟਿੰਗ ਕਰ ਕੇ ਨਗਰ ਨਿਗਮ ਚੋਣਾਂ ਦਾ ਕੀਤਾ ਆਗਾਜ਼
Ad Position 24