27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਜਬੀਰ ਕੌਰ ਕਲਸੀ ਨੇ ਵਾਰਡ ਨੰਬਰ 19 'ਚ ਚੋਣ ਰੈਲੀ ਨੂੰ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 22-05-2026
ਬਟਾਲਾ, 21 ਮਈ (ਹਰਦੇਵ ਸਿੰਘ ਸੰਧੂ)-26 ਮਈ ਨੂੰ ਬਟਾਲਾ 'ਚ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਵਾਰਡ ਨੰ: 19 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੂੰ ਬਾਲਾ ਵਲੋਂ ਆਪਣੇ ਵਾਰਡ ਅੰਦਰ ਇਕ ਵੱਡੀ ਚੋਣ ਰੈਲੀ ਕੀਤੀ ਗਈ, ਜਿਸ ਵਿਚ ਬਟਾਲਾ ਵਿਧਾਇਕ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਵਾਰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਪਾਰਟੀ ਵਲੋਂ ਪੰਜਾਬ ਅੰਦਰ ਕੀਤੇ ਵਿਕਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਦੀਆਂ ਸੜਕਾਂ ਚੌੜੀਆਂ ਕੀਤੀਆਂ, ਨਵੇਂ ਵੱਡੇ ਚੌਕ ਬਣਾਏ ਤੇ ਮੁਹੱਲਾ ਕਲੀਨਿਕ ਆਦਿ ਤਿਆਰ ਕੀਤੇ ਗਏ ਹਨ | ਰਾਜਬੀਰ ਕਲਸੀ ਨੇ ਵਾਰਡ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀਆਂ ਗਲੀਆਂ-ਨਾਲੀਆਂ, ਸੀਵਰੇਜ ਤੇ ਵਾਟਰ ਸਪਲਾਈ ਨੂੰ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦੀ ਚੋਣ ਨਿਸ਼ਾਨ 'ਤੇ ਵੋਟਾਂ ਪਾ ਕੇ ਕਾਮਯਾਬ ਕਰੋ | ਇਸ ਮੌਕੇ ਪਿ੍ੰਸੀਪਲ ਹਰਭਜਨ ਸਿੰਘ ਸੇਖੋਂ, ਮਾ. ਬਲਦੇਵ ਸਿੰਘ, ਪ੍ਰਭਦਿਆਲ ਸਿੰਘ ਬਾਜਵਾ, ਬਲਦੇਵ ਸਿੰਘ, ਸਮਸ਼ੇਰ ਸਿੰਘ ਗੁਰਾਇਆ, ਗੁਰਮੀਤ ਚੰਦ, ਕੁਲਦੀਪ ਸਿੰਘ ਭੁੱਟੋ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਬੱਬੂ ਕਾਹਲੋਂ, ਵਿੱਕੀ ਮਹੰਤ, ਚਰਨਜੀਤ ਸਿੰਘ ਬਾਜਵਾ, ਜਗਮੋਹਨ ਸਿੰਘ ਬਾਜਵਾ, ਸਤਨਾਮ ਸਿੰਘ ਗੁਰਾਇਆ, ਸਮਸ਼ੇਰ ਸਿੰਘ ਗੁਰਾਇਆ, ਮਾ. ਗੁਰਦੇਵ ਸਿੰਘ, ਵਰਿੰਦਰ ਕੌਰ, ਚਰਨਜੀਤ ਕੌਰ, ਸੰਗੀਤਾ, ਸਰਬਜੀਤ ਕੌਰ, ਬਲਜੀਤ ਕੌਰ, ਪ੍ਰੀਤਮ ਕੌਰ, ਗੁਰਜੀਤ ਕੌਰ ਕਾਹਲੋਂ, ਜੋਤੀ ਬਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ ਇਕ ਤੋਂ ਭਾਜਪਾ ਉਮੀਦਵਾਰ ਮਨਦੀਪ ਕੌਰ ਰੰਧਾਵਾ ਦੇ ਹੱਕ 'ਚ ਚੋਣ ਪ੍ਰ੍ਰਚਾਰ ਅਗਲੀ ਖ਼ਬਰ ਨਗਰ ਕੌਸਲ ਧਾਰੀਵਾਲ ਦੀਆਂ ਚੋਣਾਂ ਵਿਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਮੈਦਾਨ 'ਚ ਉੱਤਰੀ
Ad Position 24