ਫਤਹਿਗੜ੍ਹ ਚੂੜੀਆਂ, 21 ਮਈ (ਐਮ.ਐਸ. ਫੁੱਲ)-ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ-1 ਤੋਂ ਭਾਜਪਾ ਉਮੀਦਵਾਰ ਮਨਦੀਪ ਕੌਰ ਰੰਧਾਵਾ ਪਤਨੀ ਬਿਕਰਮਜੀਤ ਸਿੰਘ ਰੰਧਾਵਾ ਦੇ ਹੱਕ 'ਚ ਸਾਥੀਆਂ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਕਈ ਸੀਨੀਅਰ ਆਗੂਆਂ ਨੇ ਕਿਹਾ ਕਿ ਮਨਦੀਪ ਕੌਰ ਰੰਧਾਵਾ ਨੇ ਬਿਨ੍ਹਾਂ ਪੱਖਪਾਤ ਦੇ ਵਾਰਡ ਦੀਆਂ ਸਮੱਸਿਆਵਾਂ ਲਈ ਆਵਾਜ਼ ਬੁਲੰਦ ਕੀਤੀ ਹੈ ਤੇ ਕਈ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਹੈ | ਇਸ ਲਈ ਵਾਰਡ ਵਾਸੀਆਂ ਦਾ ਇਹੀ ਆਸ਼ੀਰਵਾਦ ਹੈ ਕਿ ਮਨਦੀਪ ਕੌਰ ਰੰਧਾਵਾ ਜਿੱਤ ਹਾਸਲ ਕਰਕੇ ਵਾਰਡ 'ਚ ਹੋਰ ਵੀ ਵਿਕਾਸ ਕਾਰਜ ਹੋਣ | ਇਸ ਮੌਕੇ ਬਿਕਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਵੱਡੀ ਲੀਡ ਨਾਲ ਸੀਟ ਜਿੱਤ ਕੇ ਰਵੀਕਰਨ ਸਿੰਘ ਕਾਹਲੋਂ ਦੀ ਝੋਲੀ ਪਾਈ ਜਾਵੇਗੀ, ਜਿਸ ਤਰ੍ਹਾਂ ਉਨ੍ਹਾਂ ਨੂੰ ਏਨਾ, ਪਿਆਰ, ਸਮਰਥਨ ਤੇ ਆਸ਼ੀਰਵਾਦ ਮਿਲ ਰਿਹਾ ਹੈ, ਉਸ ਨਾਲ ਉਨ੍ਹਾਂ ਦੀ ਜਿੱਤ ਪੂਰੀ ਤਰ੍ਹਾਂ ਪੱਕੀ ਹੋ ਰਹੀ ਹੈ | ਇਸ ਮੌਕੇ ਜਗਦੀਪ ਸਿੰਘ ਸੋਨੂੰ ਰੰਧਾਵਾ, ਹਰਪਾਲ ਸਿੰਘ ਰੰਧਾਵਾ, ਕਵਲਜੀਤ ਸਿੰਘ ਹਵੇਲੀਆਂ, ਗੁਰਪਾਲ ਸਿੰਘ ਰੰਧਾਵਾ, ਇੰਦਰਜੀਤ ਸਿੰਘ ਰੰਧਾਵਾ, ਸਤਨਾਮ ਸਿੰਘ ਸੱਤਾ ਰੰਧਾਵਾ, ਹੈਪੀ ਰੰਧਾਵਾ ਤਾਜ ਪੈਲੇਸ, ਹਰਸ਼ਵੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ |