ਬਟਾਲਾ, 21 ਮਈ (ਸਤਿੰਦਰ ਸਿੰਘ)-ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ 4 ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇਹਾ ਦੇ ਹੱਕ 'ਚ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਸ: ਪੰਨੂੰ ਨੇ ਕਿਹਾ ਕਿ ਮੀਟਿੰਗ ਦੌਰਾਨ ਵਾਰਡ ਵਾਸੀਆਂ ਦੇ ਅਥਾਹ ਪਿਆਰ ਤੇ ਭਾਰੀ ਸਮਰਥਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਸ ਵਾਰ ਲੋਕਾਂ ਨੇ ਇਕਪਾਸੜ ਜਿੱਤ ਦਾ ਫੈਸਲਾ ਕਰ ਲਿਆ ਹੈ | ਮੀਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਰਮੇਸ਼ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਸਿੰਘ ਸੁੱਖ, ਰਮੇਸ਼ ਕੁਮਾਰ, ਬਾਬਾ ਪਿੰਟੂ, ਗੋਪੀ ਰੰਧਾਵਾ, ਸਰਬਜੀਤ ਸਿੰਘ, ਰਾਹੁਲ ਕੁਮਾਰ, ਦੀਪਕ ਕੁਮਾਰ, ਗੁਰਦੇਵ ਸਿੰਘ, ਬਲਦੇਵ ਸਿੰਘ, ਜਸਬੀਰ ਸਿੰਘ, ਗਿਰਧਾਰੀ ਲਾਲ, ਮੇਜਰ ਸਿੰਘ, ਬੱਬੂ ਆਦਿ ਹਾਜ਼ਰ ਰਹੇ |