ਧਾਰੀਵਾਲ, 21 ਮਈ (ਸਵਰਨ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ 6 ਜੋਜਫ ਗਿੱਲ, ਵਾਰਡ ਨੰਬਰ 7 ਰੇਖ ਸਿਆਲ ਤੇ ਵਾਰਡ ਨੰਬਰ 8 ਤੋਂ ਰਿਟਾ. ਐਸ.ਡੀ.ਓ. ਲਖਵਿੰਦਰ ਸਿੰਘ ਨੁਮਾਇੰਦਿਆਂ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੰਜਾਬ ਰਾਜ ਮਸੀਹ ਭਲਾਈ ਬੋਰਡ ਦੇ ਸਾਬਕਾ ਉਪ ਚੇਅਰਮੈਨ ਤਰਸੇਮ ਸਹੋਤਾ ਤੇ ਸੇਵਾ ਮੁਕਤ ਡੀ.ਐਸ.ਪੀ. ਪ੍ਰਭੂ ਦਾਸ ਨੇ ਪਹੁੰਚ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸ੍ਰੀ ਤਰਸੇਮ ਸਹੋਤਾ ਨੇ ਕਿਹਾ ਕਿ ਕਾਂਗਰਸ ਹੀ ਧਰਮ ਨਿਰਪੱਖ ਪਾਰਟੀ ਹੈ ਅਤੇ ਹਰੇਕ ਵਰਗ ਨੂੰ ਨੁਮਾਇੰਦਗੀ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਉਨ੍ਹਾਂ ਨੂੰ ਨਿਰਦੇਸ਼ ਹੋਏ ਹਨ ਕਿ ਸ਼ਹਿਰ ਧਾਰੀਵਾਲ ਦੀਆਂ ਇਨ੍ਹਾਂ ਸੀਟਾਂ ਲਈ ਆ ਕੇ ਚੋਣ ਪ੍ਰਚਾਰ ਕਰਨ | ਸ੍ਰੀ ਤਰਸੇਮ ਸਹੋਤਾ ਨੇ ਕਾਂਗਰਸ ਪਾਰਟੀ ਅਤੇ ਸ: ਪ੍ਰਤਾਪ ਸਿੰਘ ਬਾਜਵਾ ਵਲੋਂ 13 ਸੀਟਾਂ ਵਿਚੋਂ 2 ਸੀਟਾਂ ਮਸੀਹ ਭਾਈਚਾਰੇ ਨੂੰ ਦੇਣ ਦੀ ਵੀ ਸ਼ਾਲਾਘਾ ਕੀਤੀ |