ਬਟਾਲਾ, 21 ਮਈ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਅੰਦਰ ਕੀਤੇ ਵਿਕਾਸ ਕਾਰਜਾਂ ਨੂੰ ਜ਼ੋਰਦਾਰ ਹੁੰਗਾਰਾ ਮਿਲਿਆ ਹੈ ਤੇ ਅੱਜ ਦੁਪਹਿਰੇ ਭਾਜਪਾ, ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ | ਕਰਨ ਕੱਦ ਤੇ ਅਮਰੀਕ ਸਿੰਘ ਨੰਬਰਦਾਰ ਦੇ ਯਤਨਾਂ ਸਦਕਾ ਬਲਦੇਵ ਰਾਜ, ਰਣਜੀਤ ਸਿੰਘ ਨੰਬਰਦਾਰ, ਬਲਜੀਤ ਸਿੰਘ ਰੰਧਾਵਾ, ਮੇਜਰ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿਚ ਵਿਧਾਇਕ ਸ਼ੈਰੀ ਕਲਸੀ ਨੇ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਥੀਆਂ ਨੇ ਵਿਕਾਸ ਨੂੰ ਚੁਣਿਆ ਹੈ ਅਤੇ ਇਨ੍ਹਾਂ ਦੀ ਸ਼ਮੂਲੀਅਤ ਨਾਲ 'ਆਪ' ਪਰਿਵਾਰ ਨੂੰ ਹੋਰ ਬਲ ਮਿਲੇਗਾ | ਉਨ੍ਹਾਂ ਕਿਹਾ ਕਿ ਬਟਾਲਾ ਵਿਚ ਪਿਛਲੇ 4 ਸਾਲਾਂ ਵਿਚ ਨਿਰਪੱਖ ਢੰਗ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ, ਜਿਸ ਸਦਕਾ ਬਟਾਲਾ ਵਾਸੀ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ, ਜਿਸ ਲਈ ਉਹ ਇਨ੍ਹਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਨ | ਇਸ ਮੌਕੇ ਬਲਦੇਵ ਰਾਜ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਅੰਦਰ ਪਾਰਦਰਸ਼ੀ ਢੰਗ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ | ਇਸ ਮੌਕੇ ਪਿ੍ਥਵੀ ਭਗਤ, ਗਗਨਦੀਪ, ਪੰਕਜ ਕੁਮਾਰ, ਦੀਪਕ ਕੁਮਾਰ, ਸੁਭਾਸ ਚੰਦਰ, ਦਵਿੰਦਰ ਸਿੰਘ, ਬੰਟੀ ਭਗਤ, ਬਲਰਾਜ ਸਿੰਘ, ਰਘਬੀਰ ਕੁਮਾਰ, ਵਿਜੈ ਭਗਤ, ਵਿਜੈ ਕੁਮਾਰ, ਅਮਰੀਕ ਸਿੰਘ, ਰਜਿੰਦਰ ਸਿੰਘ, ਲਵਲੀ, ਅਮਿਤ ਅਰੋੜਾ, ਬਾਬਾ ਭੱਲਾ, ਨੀਰਜ ਰੇਖੀ, ਸੰਜੀਵ ਕੁਮਾਰ ਭੱਲਾ, ਗੋਪੀ ਕੁਮਾਰ, ਅਵਤਾਰ ਸਿੰਘ, ਲਵਜੀਤ ਸਿੰਘ, ਸੰਨੀ ਮਹਾਜਨ, ਰਜੇਸ਼ ਮਹਾਜਨ, ਰੋਹਿਤ, ਰਾਕੇਸ਼, ਸੁਦੇਸ਼ ਮਹਾਜਨ, ਵਿਨੋਦ ਕੁਮਾਰ, ਪ੍ਰਭਾ ਰਾਣੀ, ਗੁਰਵਿੰਦਰ ਸਿੰਘ, ਸੰਨੀ, ਕਾਲਾ ਘੁੰਮਣ, ਰਣਜੀਤ ਸਿੰਘ ਲਾਲੀ, ਪ੍ਰਦੀਪ ਕੁਮਾਰ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ |